Punjab Kings

IPL 2025 ਅੰਕ ਸੂਚੀ ‘ਚ ਪੰਜਾਬ ਕਿੰਗਜ਼ ਟਾਪ-4 ‘ਚ ਪੁੱਜੀ, ਮੈਚ ‘ਚ ਬਣਿਆ ਖ਼ਾਸ ਰਿਕਾਰਡ

ਚੰਡੀਗੜ੍ਹ, 16 ਅਪ੍ਰੈਲ 2025: PBKS ਬਨਾਮ KKR: ਆਈਪੀਐਲ 2025 ‘ਚ ਮੁੱਲਾਂਪੁਰ ਵਿਖੇ ਪੰਜਾਬ ਕਿੰਗਜ਼ (Punjab Kings) ਨੇ ਰੋਮਾਂਚਕ ਮੈਚ ‘ਚ ਮੌਜੂਦਾ ਕੋਲਕਾਤਾ ਨਾਈਟ ਰਾਈਡਰਜ਼ ਨੂੰ 16 ਦੌੜਾਂ ਨਾਲ ਹਰਾ ਕੇ ਰਿਕਾਰਡ ਬਣਾਇਆ ਹੈ | ਪੰਜਾਬ ਕਿੰਗਜ਼ ਨੇ ਆਈਪੀਐਲ ਇਤਿਹਾਸ ਦੇ ਸਭ ਤੋਂ ਘੱਟ ਸਕੋਰ ਦਾ ਬਚਾਅ ਕੀਤਾ ਹੈ। ਇਸ ਮੈਚ ‘ਚ ਯੁਜਵੇਂਦਰ ਚਾਹਲ ‘ਮੈਨ ਆਫ ਦ ਮੈਚ’ ਚੁਣੇ ਗਏ |

ਮੰਗਲਵਾਰ ਨੂੰ ਮੁੱਲਾਂਪੁਰ ‘ਚ ਘਰੇਲੂ ਟੀਮ ਪੰਜਾਬ ਕਿੰਗਜ਼ ਸਿਰਫ਼ 111 ਦੌੜਾਂ ਹੀ ਬਣਾ ਸਕੀ | ਪ੍ਰਭਸਿਮਰਨ ਸਿੰਘ ਨੇ 30 ਅਤੇ ਪ੍ਰਿਅੰਸ਼ ਆਰੀਆ ਨੇ 22 ਦੌੜਾਂ ਬਣਾਈਆਂ। ਪਰ ਪੰਜਾਬ ਨੇ ਗੇਂਦਬਾਜ਼ੀ ‘ਚ ਵਾਪਸੀ ਕੀਤੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 95 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਆਈਪੀਐਲ ਟੂਰਨਾਮੈਂਟ ‘ਚ ਆਪਣੀ ਚੌਥੀ ਜਿੱਤ ਦੇ ਨਾਲ ਹੁਣ ਪੰਜਾਬ ਕਿੰਗਜ਼ ਅੰਕ ਸੂਚੀ ਦੇ ਸਿਖਰਲੇ-4 ‘ਚ ਪ੍ਰਵੇਸ਼ ਕਰ ਗਿਆ ਹੈ।

ਪੰਜਾਬ ਕਿੰਗਜ਼ (Punjab Kings) ਵੱਲੋਂ ਯੁਜਵੇਂਦਰ ਚਾਹਲ ਨੇ 4 ਵਿਕਟਾਂ ਲੈ ਕੇ ਮੈਚ (PBKS vs KKR) ਦਾ ਪਾਸਾ ਪਲਟ ਦਿੱਤਾ। ਉਸ ਨੇ ਅਜਿੰਕਿਆ ਰਹਾਣੇ, ਅੰਗਕ੍ਰਿਸ਼ ਰਘੂਵੰਸ਼ੀ, ਰਿੰਕੂ ਸਿੰਘ ਅਤੇ ਰਮਨਦੀਪ ਸਿੰਘ ਨੂੰ ਪੈਵੇਲੀਅਨ ਭੇਜ ਕੇ ਪੰਜਾਬ ਦੀ ਜਿੱਤ ਪੱਕੀ ਕਰ ਦਿੱਤੀ। ਦੂਜੇ ਪਾਸੇ ਮਾਰਕੋ ਜੈਨਸਨ ਨੇ ਵੀ 3 ਮਹੱਤਵਪੂਰਨ ਵਿਕਟਾਂ ਲਈਆਂ। ਜੈਨਸਨ ਨੇ 16ਵੇਂ ਓਵਰ ਵਿੱਚ ਆਂਦਰੇ ਰਸਲ ਨੂੰ ਗੇਂਦਬਾਜ਼ੀ ਕੀਤੀ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ। ਵਿਚਕਾਰਲੇ ਓਵਰਾਂ ਵਿੱਚ ਗੇਂਦਬਾਜ਼ੀ ਕਰਨ ਆਏ ਮੈਕਸਵੈੱਲ ਨੇ 2 ਓਵਰਾਂ ਵਿੱਚ ਸਿਰਫ਼ 5 ਦੌੜਾਂ ਖਰਚ ਕੀਤੀਆਂ।

ਕੋਲਕਾਤਾ ਵੱਲੋਂ ਰਘੂਵੰਸ਼ੀ ਨੇ 37 ਦੌੜਾਂ ਬਣਾਈਆਂ। ਰਸਲ ਅਤੇ ਰਹਾਣੇ 17-17 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਹਰਸ਼ਿਤ ਰਾਣਾ ਨੇ 3 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਨੇ 2-2 ਵਿਕਟਾਂ ਲਈਆਂ। ਪੰਜਾਬ ਤੋਂ ਪਹਿਲਾਂ, ਚੇਨਈ ਸੁਪਰ ਕਿੰਗਜ਼ ਨੇ 2009 ‘ਚ 116 ਦੌੜਾਂ ਦਾ ਬਚਾਅ ਕੀਤਾ ਸੀ। ਉਦੋਂ ਪੰਜਾਬ ਸੀਐਸਕੇ ਵਿਰੁੱਧ ਸਿਰਫ਼ 92 ਦੌੜਾਂ ਹੀ ਬਣਾ ਸਕਿਆ ਸੀ।

ਸਿਰਫ਼ ਕੋਲਕਾਤਾ ਦੇ ਗੇਂਦਬਾਜ਼ ਹੀ ਲੜਾਈ ਦਿਖਾ ਸਕੇ। ਹਰਸ਼ਿਤ ਰਾਣਾ ਨੇ ਪਾਵਰਪਲੇ ‘ਚ 3 ਵਿਕਟਾਂ ਲੈ ਕੇ ਪੰਜਾਬ ਨੂੰ ਬੈਕਫੁੱਟ ‘ਤੇ ਪਾ ਦਿੱਤਾ ਸੀ। ਹਰਸ਼ਿਤ ਨੇ ਪ੍ਰਿਅੰਸ਼ ਆਰੀਆ, ਪ੍ਰਭਸਿਮਰਨ ਸਿੰਘ ਅਤੇ ਸ਼੍ਰੇਅਸ ਅਈਅਰ ਨੂੰ ਪਵੇਲੀਅਨ ਭੇਜਿਆ।

Read More: CSK ਬਨਾਮ LSG: ਲਖਨਊ ਖ਼ਿਲਾਫ ਐਮਐਸ ਧੋਨੀ ਦੀ ਤੂਫ਼ਾਨੀ ਬੱਲੇਬਾਜ਼ੀ, ਚੇਨਈ ਦੀ ਦੂਜੀ ਜਿੱਤ

Scroll to Top