Mohali

ਮੋਹਾਲੀ ‘ਚ ਅੱਜ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦਾ ਮੁਕਾਬਲਾ, ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 13 ਅਪ੍ਰੈਲ 2024: ਆਈਪੀਐਲ ਦਾ ਮੈਚ ਅੱਜ ਸ਼ਾਮ 7:30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੋਹਾਲੀ (Mohali) ਵਿਖੇ ਹੋਵੇਗਾ। ਇਸ ਵਿੱਚ ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਆਹਮੋ-ਸਾਹਮਣੇ ਹੋਣਗੇ।

ਇਸ ਦੌਰਾਨ ਪੁਲਿਸ ਵੱਲੋਂ ਕਈ ਰਸਤਿਆਂ (Mohali) ਨੂੰ ਡਾਈਵਰਟ (ਮੋੜਿਆ) ਕੀਤਾ ਗਿਆ ਹੈ | ਇਸਦੇ ਨਾਲ ਹੀ ਪੁਲਿਸ ਨੇ ਮੈਚ ਦੇ ਮੱਦੇਨਜ਼ਰ ਜਨਤਾ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿੱਚ ਓਮੈਕਸ ਸੋਸਾਇਟੀ ਤੋਂ ਆਉਣ ਵਾਲੀ ਸੜਕ, ਡੱਡੂ ਮਾਜਰਾ ਅਤੇ ਮੁੱਲਾਪੁਰ ਤੋਂ ਆਉਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।

ਜੇਕਰ ਆਈਪੀਐਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਇਸ ਸਮੇਂ ਪੰਜਾਬ ‘ਤੇ ਭਾਰੀ ਨਜ਼ਰ ਆ ਰਿਹਾ ਹੈ। ਅੰਕੜਿਆਂ ਮੁਤਾਬਕ ਪੰਜਾਬ ਕਿੰਗਜ਼ ਆਪਣੇ 5 ਮੈਚਾਂ ‘ਚੋਂ 2 ਜਿੱਤ ਕੇ ਅੱਠਵੇਂ ਸਥਾਨ ‘ਤੇ ਹੈ। ਰਾਜਸਥਾਨ ਰਾਇਲਸ ਆਪਣਾ ਇੱਕ ਮੈਚ ਹਾਰਨ ਤੋਂ ਬਾਅਦ ਵੀ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਬਰਕਰਾਰ ਹੈ।

Scroll to Top