July 7, 2024 10:35 am
ਪੂਰਨ ਚੰਦ ਵਡਾਲੀ

ਪੰਜਾਬ ਕਲਾ ਪਰਿਸ਼ਦ ਵਲੋਂ ਪ੍ਰਸਿੱਧ ਸੂਫ਼ੀ ਗਾਇਕ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਸਮੇਤ ਅੱਠ ਉੱਘੀਆਂ ਹਸਤੀਆਂ ਦਾ ਸਨਮਾਨ

ਚੰਡੀਗੜ੍ਹ, 03 ਫਰਵਰੀ 2022: ਪੰਜਾਬ ਕਲਾ ਪਰਿਸ਼ਦ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਅਗਵਾਈ ਹੇਠ ਸਲਾਨਾ ਡਾ. ਐਮ ਐਸ ਰੰਧਾਵਾ ਪੰਜ-ਰੋਜ਼ਾ ਸਾਹਿਤ ਅਤੇ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਵੱਖ-ਵੱਖ ਅੱਠ ਉੱਘੀਆਂ ਹਸਤੀਆਂ ਦਾ ਗੌਰਵ ਪੰਜਾਬ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ ।

ਇਕ ਮੌਕੇ ਲੋਕ ਗਾਇਕੀ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਸ਼ੂਫੀ ਗਾਇਕ ਤੇ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ (Puran Chand Wadali), ਉਘੇ ਗੀਤਕਾਰ ਬਾਬੂ ਸਿੰਘ ਮਾਨ, ਸਾਹਿਤ ਦੇ ਖੇਤਰ ਵਿਚ ਯੋਗਦਾਨ ਲਈ ਲੇਖਕ ਓਮ ਪ੍ਰਕਾਸ਼ ਗਾਸ, ਨਾਵਲਕਾਰ ਦੇ ਤੌਰ ਉਤੇ ਮਨਮੋਹਨ ਬਾਵਾ, ਚਿੱਤਰਕਾਰੀ ਵਿਚ ਚਿਤਰਕਾਰ ਸਿਧਾਰਥ, ਚਿਤਰਕਲਾ ਵਾਸਤੇ ਅਨੁਪਮ ਸੂਦ, ਲੋਕ ਕਲਾ ਵਾਸਤੇ ਸੰਨ ਪਰਾਣਾ ਨਾਟਕ ਖੇਤਰ ਵਿਚ ਡਾ. ਸਵਰਾਜਬੀਰ ਨੂੰ ਗੌਰਵ ਪੰਜਾਬ ਪੁਰਸਕਾਰ ਨਾਲ ਸਨਮਾਨਿਤ ਗਿਆ |

 ਪੂਰਨ ਚੰਦ ਵਡਾਲੀ

ਇਸ ਸਮਾਗਮ ਦੇ ਸ਼ੁਰੂ ਵਿਚ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਸਨਮਾਨਿਤ ਸ਼ਖਸੀਅਤਾਂ ਦੀ ਵੱਖ- ਵੱਖ ਖ਼ੇਤਰਾਂ ‘ਚ ਦਿੱਤੇ ਦੇਣ ਬਾਰੇ ਚਾਨਣਾ ਪਾਇਆ। ਇਸਦੇ ਨਾਲ ਹੀ ਉਘੇ ਲੇਖਕ ਗੁਲਜਾਰ ਸਿੰਘ ਸੰਧੂ ਨੇ ਡਾ. ਰੰਧਾਵਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਵਿਚ ਡਾ. ਰੰਧਾਵਾ ਦੇ ਪਰਿਵਾਰ ਨੇ ਵੀ ਸ਼ਿਰਕਤ ਕੀਤੀ ਪੁਰਸਕਾਰ ਭੇਂਟ ਦੀ ਰਸਮ ਬਾਅਦ ਆਰ ਐਸ ਡੀ ਕਾਲਜ ਦੇ ਵਿਦਿਆਰਥੀਆਂ ਨੂੰ ਹੀਰ ਵਾਰਿਸ ਦਾ ਪਰਪਰਾਗਤ ਗਾਇਨ ਪੇਸ਼ ਕੀਤਾ ਗਿਆ । ਇਸ ਦੌਰਾਨ ਸਨਮਾਨਿਤ ਸ਼ਖ਼ਸੀਅਤਾਂ ਨੇ ਆਪ ਆਪਣੇ ਤਜਰਬੇ ਸਰੋਤਿਆਂ ਨਾਲ ਸਾਂਝੇ ਕੀਤੇ | ਇਸ ਮੌਕੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ |