ਚੰਡੀਗੜ੍ਹ, 20 ਦਸੰਬਰ 2024: Punjab MC Election: ਨਗਰ ਨਿਗਮ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤ ਚੋਣਾਂ 2024 ਦੇ ਸਬੰਧ ‘ਚ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਪੰਜਾਬ ਸਰਕਾਰ (Punjab Government) ਨੇ 21 ਦਸੰਬਰ (ਸ਼ਨੀਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਮਿਉਂਸਪਲ ਬਾਡੀਜ਼ ਦੇ ਅਧਿਕਾਰ ਖੇਤਰ ‘ਚ ਜਨਤਕ ਛੁੱਟੀ ਵਜੋਂ ਦਾ ਐਲਾਨ ਕੀਤਾ ਗਿਆ ਹੈ |
ਇਸ ਤੋਂ ਇਲਾਵਾ ਪੰਜਾਬ ਸਰਕਾਰ (Punjab Government) ਨੇ ਉਨ੍ਹਾਂ ਵੋਟਰਾਂ ਲਈ 21 ਦਸੰਬਰ 2024 ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਵੀ ਕੀਤਾ ਹੈ ਜੋ ਪੰਜਾਬ ਸਰਕਾਰ ਦੇ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਸੰਸਥਾਵਾਂ ‘ਚ ਕੰਮ ਕਰ ਰਹੇ ਹਨ। ਵੋਟਰ ਇਨ੍ਹਾਂ ਚੋਣਾਂ ‘ਚ ਆਪਣੀ ਵੋਟ ਪਾਉਣ ਲਈ ਇਸ ਵਿਸ਼ੇਸ਼ ਛੁੱਟੀ ਦਾ ਲਾਭ ਯੋਗ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਦਿਖਾ ਕੇ ਲੈ ਸਕਦੇ ਹਨ ਅਤੇ ਇਹ ਵਿਸ਼ੇਸ਼ ਛੁੱਟੀ ਉਨ੍ਹਾਂ ਦੇ ਛੁੱਟੀ ਖਾਤੇ ‘ਚੋਂ ਨਹੀਂ ਕੱਟੀ ਜਾਵੇਗੀ।
ਜਿਕਰਯੋਗ ਹੈ ਕਿ ਕੱਲ੍ਹ ਯਾਨੀ 21 ਦਸੰਬਰ ਨੂੰ ਪੰਜਾਬ ਭਰ ‘ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਚੋਣਾਂ ਹੋਣਗੀਆਂ | ਇਨ੍ਹਾਂ ਚੋਣਾਂ ਲਈ ਵੋਟਿੰਗ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ | ਇਨ੍ਹਾਂ ਚੋਣਾਂ (Punjab MC Election) ਦੇ ਨਤੀਜੇ ਉਸੇ ਦਿਨ ਹੀ ਐਲਾਨੇ ਜਾਣਗੇ |