ਚੰਡੀਗੜ੍ਹ, 27 ਫਰਵਰੀ 2025: Punjab Holiday: ਪੰਜਾਬ ‘ਚ ਅਗਲੇ ਮਹੀਨੇ ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਵਾਰ ਮਾਰਚ ਮਹੀਨੇ 31 ਦਿਨਾਂ ਦੇ ‘ਚ 5 ਐਤਵਾਰ ਅਤੇ 4 ਸਰਕਾਰੀ ਛੁੱਟੀਆਂ ਆ ਰਹੀ ਹਨ, ਜਿਨ੍ਹਾਂ ਵਿੱਚੋਂ ਦੋ ਰਾਖਵੀਆਂ ਛੁੱਟੀਆਂ ਹਨ ਜਦੋਂ ਕਿ ਇੱਕ ਸਰਕਾਰੀ ਛੁੱਟੀ ਐਤਵਾਰ ਨੂੰ ਪੈ ਰਹੀ ਹੈ।
ਪੰਜਾਬ ਸਮੇਤ ਦੇਸ ਭਰ ‘ਚ ਹੋਲੀ ਦਾ ਤਿਉਹਾਰ 14 ਮਾਰਚ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ ਅਤੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਐਤਵਾਰ 23 ਮਾਰਚ ਨੂੰ ਮਨਾਇਆ ਜਾਵੇਗਾ। ਇਸ ਤੋਂ ਇਲਾਵਾ, ਈਦ-ਉਲ-ਫਿਤਰ ਦਾ ਤਿਉਹਾਰ ਸੋਮਵਾਰ, 31 ਮਾਰਚ ਨੂੰ ਆ ਰਿਹਾ ਹੈ, ਜਿਸ ਕਾਰਨ ਜਨਤਕ ਛੁੱਟੀ (Public Holiday) ਦਾ ਐਲਾਨ ਕੀਤਾ ਹੈ।
ਇਸ ਦੌਰਾਨ, ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਛੁੱਟੀ 8 ਮਾਰਚ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ, ਜਿਸ ਕਾਰਨ ਪੰਜਾਬ ਭਰ ‘ਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਹੋਲਾ ਮੁਹੱਲਾ 15 ਮਾਰਚ ਸ਼ਨੀਵਾਰ ਨੂੰ ਹੈ। ਪੰਜਾਬ ‘ਚ 8 ਮਾਰਚ ਅਤੇ 15 ਮਾਰਚ ਨੂੰ ਰਾਖਵੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਹਨ।
Read More: Complete Punjab Holidays List: ਜਨਤਕ ਛੁੱਟੀ ਪੰਜਾਬ 2025 ਸੰਬੰਧੀ ਪੜ੍ਹੋ ਪੂਰੇ ਵੇਰਵੇ