ਚੰਡੀਗੜ੍ਹ, 01 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸੜਕ ‘ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜਲਦ ‘ਸੜਕ ਸੁਰੱਖਿਆ ਫੋਰਸ’ (Road Safety Force) ਲੋਕਾਂ ਦੀ ਸੇਵਾ ‘ਚ ਹੋਵੇਗੀ | ਮੁੱਖ ਮੰਤਰੀ ਨੇ ਇਸ ਸੰਬੰਧੀ ਅੱਜ ਅਫ਼ਸਰਾਂ ਨਾਲ ਅਹਿਮ ਬੈਠਕ ਕੀਤੀ | ਉਨ੍ਹਾਂ ਕਿਹਾ 144 ਹਾਈਟੇਕ ਗੱਡੀਆਂ ਤਿਆਰ ਹਨ | ਫੋਰਸ ਦੇ ਮੁਲਾਜ਼ਮਾਂ ਦੀ ਵਰਦੀ ਵੀ ਅੱਜ ਫਾਈਨਲ ਕੀਤੀ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਪੰਜਾਬ ਪਹਿਲਾ ਸੂਬਾ ਹੋਵੇਗਾ, ਜਿੱਥੇ ਇਸ ਤਰ੍ਹਾਂ ਦੀ ਫੋਰਸ ਹੋਵੇਗੀ ਤੇ ਮੈਂਨੂੰ ਉਮੀਦ ਹੈ ਇਸ ਨਾਲ ਹਾਦਸਿਆਂ ਦਾ ਅੰਕੜਾ ਘਟੇਗਾ ਤੇ ਸੜਕਾਂ ‘ਤੇ ਹੁੰਦੀਆਂ ਅਣਹੋਣੀਆਂ ਮੌਤਾਂ ਦੀ ਗਿਣਤੀ ਵੀ ਘਟੇਗੀ |