ਚੰਡੀਗੜ੍ਹ, 05 ਅਕਤੂਬਰ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ‘ਚ ਬਨਵਾਰੀ ਲਾਲ ਪੁਰੋਹਿਤ ਨੇ ਐੱਸ.ਐੱਸ.ਪੀ. ਗੁਰਮੀਤ ਚੌਹਾਨ (SSP Gurmeet Chauhan) ਦੇ ਤਬਾਦਲੇ ਦੇ ਮਾਮਲੇ ‘ਚ ਜਾਣਕਾਰੀ ਮੰਗੀ ਹੈ। ਰਾਜਪਾਲ ਨੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਹੈ ਅਤੇ ਇਸਦੀ ਪੂਰੀ ਰਿਪੋਰਟ ਵੀ ਮੰਗੀ ਹੈ।
ਜਿਕਰਯੋਗ ਹੈ ਕਿ ਤਰਨ ਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਵੀ ਆਪਣੇ ਸ਼ੋਸ਼ਲ ਮੀਡੀਆ ‘ਤੇ ਐੱਸ.ਐੱਸ.ਪੀ ਗੁਰਮੀਤ ਚੌਹਾਨ ਨੂੰ ਚੁਣੌਤੀ ਦਿੱਤੀ ਸੀ। ਇਸਤੋਂ ਬਾਅਦ ਗੁਰਮੀਤ ਚੌਹਾਨ ਦਾ ਚੰਡੀਗ੍ਹੜ ਹੈੱਡਕੁਆਟਰ ਵਿਖੇ ਤਬਾਦਲਾ ਕਰ ਦਿੱਤਾ ਗਿਆ ਸੀ |