July 4, 2024 8:26 pm
Sri Guru Ravidas Jayanti

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਗੁਰੂ ਰਵਿਦਾਸ ਜਯੰਤੀ ਮੌਕੇ ਲੋਕਾਂ ਨੂੰ ਵਧਾਈ

ਚੰਡੀਗੜ੍ਹ, 04 ਫਰਵਰੀ 2023: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ੍ਰੀ ਗੁਰੂ ਰਵਿਦਾਸ ਜਯੰਤੀ (Sri Guru Ravidas Jayanti) ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਰਾਜਪਾਲ ਨੇ ਆਪਣੇ ਸੰਦੇਸ਼ ਵਿੱਚ ਮਹਾਨ ਸੰਤ ਅਤੇ ਧਰਮ ਸੁਧਾਰਕ ਦੀ ਵਡਿਆਈ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਸਾਡੀ ਧਰਤੀ ਦੇ ਮਹਾਨ ਸੰਤਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦਾ ਸਮਰਥਨ ਕੀਤਾ ਅਤੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਅਣਥੱਕ ਯਤਨ ਕੀਤੇ।

ਉਹਨਾਂ ਮਹਾਨ ਸੰਤ ਦੇ ਸ਼ਬਦਾਂ “ਰਾਇਦਾਸ ਮਨੁੱਖ ਨਾ ਜੁੜ ਸਕੇ, ਜਦੋਂ ਤੱਕ ਜਾਤੀ ਨਾ ਜਾਤ” ਨੂੰ ਯਾਦ ਕੀਤਾ ਜਿਸ ਦਾ ਭਾਵ ਜਦੋਂ ਤੱਕ ਜਾਤ-ਪਾਤ ਦੇ ਅਧਾਰ ‘ਤੇ ਵਿਤਕਰਾ ਜਾਰੀ ਰਹੇਗਾ, ਲੋਕ ਇੱਕ ਦੂਜੇ ਨਾਲ ਜੁੜ ਨਹੀਂ ਸਕਣਗੇ ਅਤੇ ਸਮਾਜਿਕ ਸਦਭਾਵਨਾ ਸੰਭਵ ਨਹੀਂ ਹੋਵੇਗੀ, ਸਮਾਜਿਕ ਏਕਤਾ ਸੰਭਵ ਨਹੀਂ ਹੋਵੇਗੀ ਅਤੇ ਸਮਾਜ ਵਿੱਚ ਸਮਾਨਤਾ ਨਹੀਂ ਹੋਵੇਗੀ। ਰਾਜਪਾਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਸੋਚ ਅਨੁਸਾਰ ਜਾਤੀ ਅਤੇ ਵਰਗ ਰਹਿਤ ਸਮਾਜ ਸਿਰਜਣਾ ਦੀ ਲੋੜ ‘ਤੇ ਜ਼ੋਰ ਦਿੱਤਾ।

ਪੁਰੋਹਿਤ ਨੇ ਕਿਹਾ ਕਿ ਆਪਸੀ ਪਿਆਰ, ਦਇਆ, ਸਹਿਣਸ਼ੀਲਤਾ ਅਤੇ ਸਮਾਨਤਾ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ (Sri Guru Ravidas Jayanti) ਦੀ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।