ਚੰਡੀਗੜ੍ਹ, 28 ਸਤੰਬਰ, 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਇੱਕ ਵਾਰ ਫਿਰ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਦੌਰੇ ‘ਤੇ ਜਾ ਰਹੇ ਹਨ। ਪੰਜਾਬ ਦੇ ਰਾਜਪਾਲ ਦਾ ਇਹ ਦੌਰਾ 4 ਤੋਂ 6 ਅਕਤੂਬਰ ਤੱਕ ਹੋਵੇਗਾ। ਇਸ ਤੋਂ ਪਹਿਲਾਂ ਗਵਰਨਰ 4 ਮਹੀਨੇ ਪਹਿਲਾਂ ਸਰਹੱਦੀ ਖੇਤਰਾਂ ‘ਚ ਗਏ ਸਨ। ਅਕਤੂਬਰ ਮਹੀਨੇ ਦੇ ਵਿਜ਼ਟ ਸਬੰਧੀ ਸੂਬੇ ਦੇ ਚੀਫ਼ ਸੈਕਟਰੀ ਅਤੇ ਡੀਜੀਪੀ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ ਅਤੇ ਰਾਜਪਾਲ ਦੇ ਦੌਰਾ ਸਬੰਧੀ ਸਰਹੱਦੀ ਜਿਲ੍ਹਿਆਂ ਦੇ ਡੀਸੀ, ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨੂੰ ਅਲਰਟ ਕਰਨ ਦੇ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਹੈ।
ਜਨਵਰੀ 19, 2025 8:32 ਪੂਃ ਦੁਃ