IPS officers

ਪੰਜਾਬ ਸਰਕਾਰ ਦਾ ਫੈਸਲਾ, ਹੁਣ ਜੰਗ ਤੇ ਅੱ.ਤ.ਵਾ.ਦ ਪੀੜਤ ਲੋਕਾਂ ਨੂੰ ਵੀ ਮਿਲੇਗਾ ਫਰਿਸ਼ਤੇ ਸਕੀਮ ਦਾ ਲਾਭ

ਚੰਡੀਗੜ੍ਹ, 9 ਮਈ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਬੈਠਕ ‘ਚ ‘ਫਰਿਸ਼ਤੇ’ ਸਕੀਮ (Farishtey scheme) ਦਾ ਦਾਇਰਾ ਵਧਾ ਕੇ ਇੱਕ ਫੈਸਲਾ ਲਿਆ ਗਿਆ। ਹੁਣ ਇਹ ਯੋਜਨਾ ਸੜਕ ਹਾਦਸਿਆਂ ਤੱਕ ਸੀਮਤ ਨਹੀਂ ਰਹੇਗੀ ਸਗੋਂ ਇਸ ‘ਚ ਜੰਗ ਅਤੇ ਅੱ.ਤ.ਵਾ.ਦੀ ਹਮਲਿਆਂ ‘ਚ ਜ਼ਖਮੀ ਹੋਏ ਨਾਗਰਿਕ ਵੀ ਸ਼ਾਮਲ ਹੋਣਗੇ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਦਾ ਉਦੇਸ਼ ਜੰਗ ਅਤੇ ਅੱ.ਤ.ਵਾ.ਦੀ ਘਟਨਾਵਾਂ ਦੇ ਪੀੜਤਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਤੁਰੰਤ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣਾ ਹੈ। ਇਹ ਇਲਾਜ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸਰਕਾਰ ਦੁਆਰਾ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਵੀ ਉਪਲਬੱਧ ਹੋਵੇਗਾ।

ਮੁੱਖ ਨੁਕਤੇ:

1. ਜੰਗ ਅਤੇ ਅੱ.ਤ.ਵਾ.ਦ ਪੀੜਤਾਂ ਦਾ ਮੁਫ਼ਤ ਇਲਾਜ:

ਹੁਣ, ਜੰਗ ਜਾਂ ਅੱਤਵਾਦੀ ਘਟਨਾਵਾਂ ‘ਚ ਜ਼ਖਮੀ ਹੋਏ ਨਾਗਰਿਕਾਂ ਨੂੰ ਵੀ ‘ਫਰਿਸ਼ਤੇ ਯੋਜਨਾ’ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਸ ਨਾਲ ਗੰਭੀਰ ਰੂਪ ‘ਚ ਜ਼ਖਮੀ ਲੋਕਾਂ ਦੀ ਜਾਨ ਬਚਾਉਣ ‘ਚ ਮੱਦਦ ਮਿਲੇਗੀ।

2. ਆਮ ਲੋਕਾਂ ਨੂੰ ਉਤਸ਼ਾਹ ਮਿਲੇਗਾ:

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਪੀੜਤਾਂ ਨੂੰ ਨਜ਼ਦੀਕੀ ਹਸਪਤਾਲ ਲੈ ਜਾਣ। ਅਜਿਹੇ ਮਦਦਗਾਰਾਂ ਨੂੰ ‘ਫਰਿਸ਼ਤੇ ‘ ਘੋਸ਼ਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਕਦ ਇਨਾਮ, ਸਰਕਾਰੀ ਪ੍ਰਸ਼ੰਸਾ ਪੱਤਰ ਅਤੇ ਕਾਨੂੰਨੀ ਕਾਰਵਾਈ ਤੋਂ ਪੂਰੀ ਛੋਟ ਦਿੱਤੀ ਜਾਵੇਗੀ।

3. ਕਾਨੂੰਨੀ ਸੁਰੱਖਿਆ ਦਾ ਭਰੋਸਾ:

ਜ਼ਖਮੀਆਂ ਨੂੰ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ ਪੁਲਿਸ ਪੁੱਛਗਿੱਛ, ਐਫਆਈਆਰ ਜਾਂ ਕਿਸੇ ਵੀ ਤਰ੍ਹਾਂ ਦੀਆਂ ਕਾਨੂੰਨੀ ਪੇਚੀਦਗੀਆਂ ਤੋਂ ਪੂਰੀ ਛੋਟ ਦਿੱਤੀ ਜਾਵੇਗੀ।

4. ਮੌਤ ਦਰ ਅਤੇ ਪੇਚੀਦਗੀਆਂ ‘ਚ ਕਮੀ:

ਇਸ ਯੋਜਨਾ ਦਾ ਮੁੱਖ ਉਦੇਸ਼ ਜੰਗ ਅਤੇ ਅੱ.ਤ.ਵਾ.ਦੀ ਘਟਨਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਗੰਭੀਰ ਪੇਚੀਦਗੀਆਂ ਨੂੰ ਘਟਾਉਣਾ ਹੈ।

5. ਰਾਜ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਵਚਨਬੱਧਤਾ:

ਇਹ ਕਦਮ ਸੂਬਾ ਸਰਕਾਰ ਦੀ ਲੋਕ ਭਲਾਈ ਸੋਚ ਨੂੰ ਦਰਸਾਉਂਦਾ ਹੈ, ਜਿਸ ‘ਚ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ, ਭਾਵੇਂ ਹਾਲਾਤ ਕੋਈ ਵੀ ਹੋਣ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਅਸੀਂ ਇੱਕ ਅਜਿਹੀ ਸਰਕਾਰ ਹਾਂ ਜੋ ਜ਼ਿੰਦਗੀ ਨੂੰ ਸਭ ਤੋਂ ਮਹੱਤਵਪੂਰਨ ਸਮਝਦੀ ਹੈ। ਉਨ੍ਹਾਂ ਦੀਆਂ ਜਾਨਾਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ। ‘ਫਰਿਸ਼ਤੇ’ ਸਕੀਮ (Farishtey scheme) ਦੇ ਵਿਸਥਾਰ ਨਾਲ, ਹੁਣ ਕੋਈ ਵੀ ਪੀੜਤ ਇਲਾਜ ਤੋਂ ਵਾਂਝਾ ਨਹੀਂ ਰਹੇਗਾ।”

Read More: ਪੰਜਾਬ ਕੈਬਿਨੇਟ ਨੇ ਲੈਂਡ ਪੂਲਿੰਗ ਸਕੀਮ ਸਮੇਤ ਇਨ੍ਹਾਂ ਫੈਸਲਿਆਂ ‘ਤੇ ਲਾਈ ਮੋਹਰ

Scroll to Top