ਚੰਡੀਗੜ੍ਹ, 05 ਸਤੰਬਰ 2025: Punjab cabinet meeting postponed: ਪੰਜਾਬ ਸਰਕਾਰ ਦੀ ਅੱਜ ਸ਼ਾਮ 4 ਵਜੇ ਹੋਣ ਵਾਲੀ ਕੈਬਿਨਟ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਨੂੰ ਤੇਜ਼ ਬੁਖਾਰ ਹੈ ਅਤੇ ਉਹ ਕੱਲ੍ਹ ਤੋਂ ਬਿਮਾਰ ਹਨ। ਇਸ ਕਾਰਨ ਉਨ੍ਹਾਂ ਨੇ ਕੱਲ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਆਪਣਾ ਦੌਰਾ ਵੀ ਰੱਦ ਕਰ ਦਿੱਤਾ ਸੀ।
ਇਸ ਵੇਲੇ ਪੰਜਾਬ ਦੇ 1902 ਪਿੰਡ ਹੜ੍ਹਾਂ ਦੀ ਲਪੇਟ ‘ਚ ਹਨ। ਸੂਬਾ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਹੈ। ਹੜ੍ਹ ਰਾਹਤ ਲਈ ਸਾਰੇ ਜ਼ਿਲ੍ਹਿਆਂ ‘ਚ ਗਜ਼ਟਿਡ ਅਧਿਕਾਰੀ ਤਾਇਨਾਤ ਕੀਤੇ ਹਨ, ਤਾਂ ਜੋ ਲੋਕਾਂ ਨੂੰ ਤੁਰੰਤ ਮੱਦਦ ਮਿਲ ਸਕੇ। ਮੁੱਖ ਮੰਤਰੀ ਅਤੇ ਮੰਤਰੀ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
1988 ਤੋਂ ਬਾਅਦ 37 ਸਾਲਾਂ ‘ਚ ਪਹਿਲੀ ਵਾਰ ਪੰਜਾਬ ‘ਚ ਇੰਨਾ ਭਿਆਨਕ ਹੜ੍ਹ ਆਇਆ ਹੈ। ਹੁਣ ਤੱਕ 3.84 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 43 ਜਣਿਆਂ ਦੀ ਮੌਤ ਹੋ ਗਈ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਦੀਆਂ ਤਿੰਨ ਟੀਮਾਂ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਪਹੁੰਚ ਗਈਆਂ ਹਨ ਅਤੇ ਅੱਜ ਟੀਮ ਦਾ ਦੂਜਾ ਦਿਨ ਹੈ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਖੁਦ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ |
Read More: ਹਰਿਆਣਾ ਸਰਕਾਰ ਨੇ 28 ਅਗਸਤ ਨੂੰ ਸੱਦੀ ਅਹਿਮ ਕੈਬਿਨਟ ਬੈਠਕ