July 5, 2024 5:09 am
budget session

ਪੰਜਾਬ ਸਰਕਾਰ ਦਾ ਬਜਟ ਇਜਲਾਸ ਸ਼ੁਰੂ, ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦਾ ਹੰਗਾਮਾ

ਚੰਡੀਗੜ੍ਹ, 01 ਮਾਰਚ 2024: ਪੰਜਾਬ ਸਰਕਾਰ ਦਾ ਬਜਟ ਇਜਲਾਸ (budget session) ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਪਣੀ ਕਾਰਵਾਈ ਦੇ ਪਹਿਲੇ ਦਿਨ ਵਿਧਾਨ ਸਭਾ ਨੂੰ ਸੰਬੋਧਨ ਕਰ ਰਹੇ ਹਨ । ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਮੁੱਦੇ ‘ਤੇ ਹੰਗਾਮਾ ਕਰ ਰਹੀ ਹੈ | ਵਿਰੋਧੀ ਧਿਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ | ਇਸਦੇ ਨਾਲ ਹੰਗਾਮੇ ਕਾਰਨ ਰਾਜਪਾਲ ਨੇ ਪੂਰਾ ਭਾਸ਼ਣ ਨਹੀਂ ਪੜ੍ਹਿਆ ਅਤੇ ਕਿਹਾ ਕਿ ਮੇਰਾ ਭਾਸ਼ਣ ਪੜ੍ਹਿਆ ਮੰਨਿਆ ਜਾਵੇ | ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਅਤੇ ਸ਼ੁੱਭਕਰਨ ਸਿੰਘ ਦੀ ਮੌਤ ਵਰਗੇ ਮੁੱਦਿਆਂ ‘ਤੇ ‘ਆਪ’ ਸਰਕਾਰ ਨੂੰ ਘੇਰ ਸਕਦੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੇ ਵੀ ਵਿਰੋਧੀ ਧਿਰ ਨੂੰ ਹਮਲਾਵਰ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ।

ਬਜਟ ਇਜਲਾਸ (budget session) ਦੌਰਾਨ ਦੁਪਹਿਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਤੋਂ ਬਾਅਦ 2 ਤੇ 3 ਮਾਰਚ ਨੂੰ ਛੁੱਟੀ ਰਹੇਗੀ। ਫਿਰ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਵੇਗੀ। ਇਹ ਬਹਿਸ ਸਿਰਫ਼ ਇੱਕ ਦਿਨ ਤੱਕ ਚੱਲੇਗੀ। ਸਰਕਾਰ 5 ਮਾਰਚ ਨੂੰ ਆਪਣਾ ਬਜਟ ਪੇਸ਼ ਕਰੇਗੀ। ਅਗਲੇ ਦਿਨ ਬਜਟ ‘ਤੇ ਬਹਿਸ ਹੋਵੇਗੀ।

ਇਸ ਤੋਂ ਅਗਲੇ ਦਿਨ 7 ਮਾਰਚ ਗੈਰ-ਸਰਕਾਰੀ ਦਿਨ ਹੋਵੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 8,9,10 ਨੂੰ ਸਰਕਾਰੀ ਛੁੱਟੀਆਂ ਰਹਿਣਗੀਆਂ । ਜਦਕਿ 11 ਤੇ 12 ਮਾਰਚ ਨੂੰ ਵਿਧਾਨ ਸਭਾ ਦੇ ਕੰਮਕਾਜ ਦੇ ਦਿਨ ਹਨ। ਇਸ ਵਿੱਚ ਬਿੱਲ ਪੇਸ਼ ਕੀਤੇ ਜਾਣਗੇ। 13 ਤੇ 14 ਮਾਰਚ ਗੈਰ-ਸਰਕਾਰੀ ਦਿਨ ਹਨ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 15 ਮਾਰਚ ਨੂੰ ਵੀ ਬਿੱਲ ਆਉਣਗੇ। ਇਸ ਦਿਨ ਇਜਲਾਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ।