ਲੈਂਡ ਪੁਲਿੰਗ ਨੀਤੀ

ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਨੀਤੀ ਲਈ ਵਾਪਸੀ

ਚੰਡੀਗੜ੍ਹ, 11 ਅਗਸਤ 2025: ਪੰਜਾਬ ਸਰਕਾਰ ਨੇ ਆਪਣੀ ਨਵੀਂ ਜਾਰੀ ਕੀਤੀ ਲੈਂਡ ਪੁਲਿੰਗ ਨੀਤੀ (land pooling policy) ਨੂੰ ਵਾਪਸ ਲੈ ਲਿਆ ਹੈ | ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 14 ਮਈ 2025 ਨੂੰ ਲੈਂਡ ਪੁਲਿੰਗ ਨੀਤੀ ਜਾਰੀ ਕੀਤੀ ਸੀ |

ਇਸ ਸਬੰਧੀ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ‘ਚ ਕਿਹਾ ਗਿਆ ਹੈ ਕਿ ਨੀਤੀ ਤਹਿਤ ਹੁਣ ਤੱਕ ਕੀਤੀਆਂ ਸਾਰੀਆਂ ਕਾਰਵਾਈਆਂ, ਜਿਵੇਂ ਕਿ ਐਲ.ਓ.ਆਈ. ਜਾਰੀ ਕਰਨਾ, ਰਜਿਸਟ੍ਰੇਸ਼ਨਾਂ ਜਾਂ ਹੋਰ ਕੋਈ ਵੀ ਕਦਮ, ਹੁਣ ਰੱਦ ਸਮਝੇ ਜਾਣਗੇ ਅਤੇ ਵਾਪਸ ਕੀਤੇ ਜਾਣਗੇ।

land poling policy

ਜਿਕਰਯੋਗ ਹੈ ਕਿ ਪੰਜਾਬ ‘ਚ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਹੋ ਰਿਹਾ ਸੀ | ਇਸ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੱਲ ਰਿਹਾ ਹੈ | ਹਾਈਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ‘ਤੇ 10 ਸਤੰਬਰ ਤੱਕ ਰੋਕ ਲਗਾਈ ਹੋਈ ਹੈ | ਇਸ ਨੀਤੀ ਤਹਿਤ 24 ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ

Read More: ਪੰਜਾਬ ਦੀ ਲੈਂਡ ਪੂਲਿੰਗ ਨੀਤੀ ਭਾਰਤ ਦੀ ਸਭ ਤੋਂ ਵਧੀਆ ਕਿਸਾਨ ਪੱਖੀ ਨੀਤੀ: ਹਰਪਾਲ ਚੀਮਾ

Scroll to Top