AIDS

ਏਡਜ ਪੀੜਤ ਮਰੀਜਾਂ ਨੂੰ ਗਲ ਨਾਲ ਲਾਵੇਗੀ ਮਾਨ ਸਰਕਾਰ

ਸਮਾਜ ਦੇ ‘ਚੋਂ ਦੁਰਕਾਰੇ ਏਡਜ (AIDS) ਪੀੜਤਾਂ ਨੂੰ ਭਗਵੰਤ ਮਾਨ ਸਰਕਾਰ ਆਪਣੇ ਗਲ ਨਾਲ ਲਗਾਉਣ ਜਾ ਰਹੀ, ਜਿਸ ਦੀ ਸ਼ੁਰੂਆਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਸਟੇਟ ਕੌਂਸਲ ਦੀ ਪਹਿਲੀ ਮੀਟਿੰਗ ‘ਚ ਕੀਤੀ। ਸੂਬੇ ‘ਚ ਐਚ.ਆਈ.ਵੀ.ਪੀੜਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਉਲੀਕਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੀੜਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦੇਣ ਦੀ ਪ੍ਰਵਾਨਗੀ ਤੇ ਮੋਹਰ ਲਗਾਉਣ ਜਾ ਰਹੀ ਹੈ ।

ਲੋਕ ਭਲਾਈ ਸਕੀਮਾਂ ਅਗਾਂਹ ਵਧੂ ਫੈਸਲੇ ਲੈਣ ਵਾਲੀ ਮਾਨ ਸਰਕਾਰ ਨੇ ਏਡਜ਼ ਪੀੜਤਾਂ (AIDS victims) ਦੀ ਮਾਨਸਿਕਤਾ ਬਦਲਣ ਅਤੇ ਮਜਬੂਤ ਕਰਨ ਲਈ ਵੱਡਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਸਟੇਟ ਕੌਂਸਲ ਨੇ ਸੰਕਰਮਿਤ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਇਲਾਜ ਸਹੂਲਤ -ਐਂਟੀ-ਰੇਟਰੋਵਾਇਰਲ ਥੈਰੇਪੀ ਸੈਂਟਰ ਤੱਕ ਮਹੀਨੇ ‘ਚ ਇੱਕ ਵਾਰ ਮੁਫਤ ਆਉਣ-ਜਾਣ ਦੀ ਸਹੂਲਤ ਦੇਣ ਸਬੰਧੀ ਪ੍ਰਸਤਾਵ ਵੀ ਪੇਸ਼ ਕੀਤਾ ਹੈ।

ਇਸ ਦੇ ਨਾਲ ਹੀ ਇੱਕ ਹੋਰ ਕਦਮ ਵਧਾਉਦਿਆਂ ਉਹਨਾਂ ਨੇ ਐਚ.ਆਈ.ਵੀ. ਨਾਲ ਜੂਝ ਰਹੇ ਵਿਅਕਤੀਆਂ ਲਈ ਟਾਸਕ ਫੋਰਸ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ, ਜਿਸਦਾ ਉਦੇਸ਼ ਉਹਨਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਸਨਮਾਨਜਨਕ ਜੀਵਨ ਜਿਉਣ ਦੇ ਯੋਗ ਬਣਾਉਣਾ ਹੈ।

Read More: 118 ਸਕੂਲ ਆਫ ਐਮੀਨੈਂਸ ਬਦਲਣ ਲੱਗੇ ਸਕੂਲੀ ਬੱਚਿਆਂ ਦੀ ਤਕਦੀਰ

ਆਪਣੀ ਸਰਕਾਰ ਦੇ ਪਹਿਲੇ ਸਾਲ ਤੋਂ ਅਜਿਹੇ ਪੀੜਤ ਲੋਕਾਂ ਤੱਕ ਪਹੁੰਚ ਕਰਕੇ ਓਹਨਾ ਦੀ ਰੋਜ ਮਰਾ ਦੀ ਜਿੰਦਗੀ ਨੂੰ ਸਮਝਣ ਅਤੇ ਓਹਨਾ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇੱਕ ਕਦਮ ਵਧਾਇਆ ਗਿਆ ਗਿਆ ਤਾਂ ਜੋ ਐਚ.ਆਈ.ਵੀ. ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਹਨਾਂ ਭਲਾਈ ਪ੍ਰੋਗਰਾਮਾਂ ਦੇ ਲਾਭ ਲੈਣ ਵਿੱਚ ਰੁਕਾਵਟਾਂ ਜਾਂ ਕਿਸੇ ਵਿਤਕਰੇ ਦਾ ਸਾਹਮਣਾ ਨਾ ਕਰਨਾ ਪਵੇ।

ਮਾਨ ਸਰਕਾਰ ਨੇ ਉਦਯੋਗ ਅਤੇ ਕਿਰਤ ਵਿਭਾਗਾਂ ਨੂੰ ਜਾਰੀ ਕੀਤੇ ਹੁਕਮ ਕਾਫੀ ਲਾਭਦਾਇਕ ਹੋਣ ਦੀ ਉਮੀਦ ਹੈ ਜਿਸ ਵਿਚ ਸੂਬਾ ਸਰਕਾਰ ਨੇ ਉਦਯੋਗਿਕ ਅਦਾਰਿਆਂ ਨੂੰ ਐਚ.ਆਈ.ਵੀ./ਏਡਜ਼ ਸਬੰਧੀ ਨੀਤੀ ਨੂੰ ਲਾਗੂ ਕਰਨ ਦੇ ਨਾਲ-ਨਾਲ 100 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਸਾਰੇ ਉਦਯੋਗਾਂ ਵਿੱਚ ਪੀੜਤਾਂ ਨਾਲ ਵਿਤਕਰੇ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਸ਼ਿਕਾਇਤ ਅਧਿਕਾਰੀ ਨਿਯੁਕਤ ਕਰਨਾ ਯਕੀਨੀ ਬਣਾਉਣ ਲਈ ਕਿਹਾ ਹੈ ।

ਮਾਨ ਸਰਕਾਰ ਨੇ ਆਮ ਲੋਕਾਂ ਵਿਚ ਜਿਹੜੇ ਏਡਜ ਪੀੜਤ (AIDS victims) ਲੋਕਾਂ ਨੂੰ ਗੈਰ ਮਨੁੱਖੀ ਭਾਵਨਾਵਾਂ ਨਾਲ ਵੇਖ ਦੇ ਨੇ ਓਹਨਾ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਲਈ ਉਹ ਆਪਣੀ ਧਾਰਨਾ ਬਦਲਣ ਕਿਉਂ ਕਿ ਐਚ.ਆਈ.ਵੀ. ਪੀੜਤ ਲੋਕਾਂ ਨੂੰ ਵੀ ਆਮ ਜੀਵਨ ਜਿਊਣ ਦਾ ਪੂਰਾ ਹੱਕ ਹੈ ਅਤੇ ਹਰ ਕਿਸੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਐਚ.ਆਈ.ਵੀ. ਕਿਸੇ ਨੂੰ ਛੂਹਣ, ਹਵਾ ਜਾਂ ਪਾਣੀ ਨਾਲ ਨਹੀਂ ਫੈਲਦਾ ਬਲਕਿ ਅਸੁਰੱਖਿਅਤ ਸੰਭੋਗ, ਮੁੜ ਵਰਤੀਆਂ ਸੂਈਆਂ, ਸਰਿੰਜਾਂ ਆਦਿ ਰਾਹੀਂ ਫੈਲਦਾ ਹੈ।

ਓਹਨਾ ਨੂੰ ਦੁਸ਼ਕਾਰ ਦੀ ਨਜਰ ਨਾਲ ਵੇਖਣਾ ਸਾਡੀ ਸੱਭਿਅਤਾ ਦੇ ਉਲਟ ਹੈ।
ਇਸ ਕਦਮ ਨੇ ਨਿਸਚਿਤ ਰੂਪ ਵਿਚ ਓਹਨਾ ਪੀੜਤਾਂ ਵਿਚ ਵਿਸਵਾਸ਼ ਪੈਦਾ ਕੀਤਾ ਹੈ ਜਿਹੜੇ ਜਿਉਣ ਦੀ ਆਸ ਛੱਡ ਚੁੱਕੇ ਸੀ ਤੇ ਉਨ੍ਹਾਂ ਨੂੰ ਮਿਲੀ ਉਮੀਦ ਨੇ ਹੌਸਲੇ ਦੀ ਉਡਾਰੀ ਨੂੰ ਅਸਮਾਨ ਵਿਖਾਇਆ ਹੈ।

Scroll to Top