ਚੰਡੀਗੜ੍ਹ, 23 ਜੂਨ 2023: ਪੰਜਾਬ ਸਰਕਾਰ (Punjab government) ਨੇ ਪੈਨਸ਼ਨ ਧਾਰਕਾਂ ਤੋਂ 200 ਰੁਪਏ ਵਸੂਲਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇੱਕ ਵਾਰ ਫਿਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਾਂਗਰਸੀ ਵਿਧਾਇਕਾਂ ਨੇ ਪੰਜਾਬ ਦੀ ਮਾਲੀ ਹਾਲਤ ਨੂੰ ਖਸਤਾ ਕਰਾਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ ਹੈ।
ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਗਵੰਤ ਮਾਨ ਬਿਹਤਰ ਹੋਵੇਗਾ ਜੇਕਰ ‘ਆਪ’ ਆਪਣੀ ਅਸਲ ਯੋਜਨਾ ਨੂੰ ਜਨਤਕ ਕਰੇ। ਬਦਲਾਅ ਦੇ ਨਾਂ ‘ਤੇ ਨਵੇਂ ਟੈਕਸ ਲਗਾ ਕੇ ਲੋਕਾਂ ਨੂੰ ਲੁੱਟਣਾ ਬੰਦ ਕਰੋ। ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਸੇਵਾਮੁਕਤ ਵਿਅਕਤੀਆਂ ਤੋਂ ਪੀਐਸਡੀ ਟੈਕਸ ਵਜੋਂ 200 ਰੁਪਏ ਪ੍ਰਤੀ ਮਹੀਨਾ ਕਟੌਤੀ ਕਰਨ ਦੀ ਸੂਬਾ ਸਰਕਾਰ ਦੀ ਤਜਵੀਜ਼ ਦੀ ਨਿਖੇਧੀ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸਿਆ ਹੈ। ਸਿੱਧੂ ਨੇ ਕਿਹਾ ਕਿ ਤਾਂ ਭੀਖ ਮੰਗਣ ਦਾ ਕਟੋਰਾ ਬਾਹਰ ਆ ਗਿਆ ਹੈ, ਸੂਬੇ ਲਈ ਕੋਈ ਆਮਦਨ ਨਹੀਂ… ਖਜ਼ਾਨਾ ਲੋਕਾਂ ਦੀ ਜੇਬ ‘ਚੋਂ ਭਰਿਆ ਜਾ ਰਿਹਾ ਹੈ | ਪੰਜਾਬ ਸਰਕਾਰ ਦੀ ਵਿੱਤੀ ਸਥਿਤੀ “ਗੰਭੀਰ ਹਾਲਤ” ਵਿੱਚ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਹਰ ਰੁਜ਼ਗਾਰ ਤੋਂ ਹਰ ਮਹੀਨੇ 200 ਰੁਪਏ ਵਿਕਾਸ ਅਤੇ ਪੇਸ਼ੇਵਰ ਟੈਕਸ ( ਡਿਵਲਪਮੈਂਟ ਐਂਡ ਪ੍ਰੋਫੈਸ਼ਨਲ ਟੈਕਸ) ਵਜੋਂ ਵਸੂਲੇ ਜਾਂਦੇ ਸਨ। ਯਾਨੀ ਸਾਲ ਦਾ ਇੱਕ ਵਿਅਕਤੀ ਪੰਜਾਬ ਸਰਕਾਰ ਨੂੰ 2400 ਰੁਪਏ ਦੇ ਰਿਹਾ ਸੀ। ਦੁਕਾਨਦਾਰ ਅਤੇ ਪੈਨਸ਼ਨਰ ਇਸ ਸ਼੍ਰੇਣੀ ਵਿੱਚ ਨਹੀਂ ਆਉਂਦੇ ਸਨ, ਪਰ ਪੰਜਾਬ ਸਰਕਾਰ ਨੇ ਹੁਣ ਇਹ ਟੈਕਸ ਪੈਨਸ਼ਨਰਾਂ ਤੋਂ ਵੀ ਵਸੂਲਣ ਦਾ ਐਲਾਨ ਕੀਤਾ ਹੈ। ਪੈਨਸ਼ਨਰਾਂ ਨੂੰ ਇੱਕ ਸਾਲ ਵਿੱਚ ਟੈਕਸ ਵਜੋਂ 2,400 ਰੁਪਏ ਵੀ ਅਦਾ ਕਰਨੇ ਪੈਣਗੇ ਅਤੇ ਇਹ ਟੈਕਸ ਪਹਿਲਾਂ ਹੀ ਪੈਨਸ਼ਨ ਤੋਂ ਕੱਟਿਆ ਜਾਵੇਗਾ।