ਪੰਜਾਬ 23 ਸਤੰਬਰ 2025: Transfers Two PCS Officers: ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਫੇਰਬਦਲ ‘ਚ ਦੋ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਪ੍ਰਸੋਨਲ ਵਿਭਾਗ (ਆਈਏਐਸ ਸ਼ਾਖਾ) ਨੇ ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਹੈ।
ਪੀਸੀਐਸ ਅਧਿਕਾਰੀ ਹਰਬੰਸ ਸਿੰਘ (2016 ਬੈਚ) ਨੂੰ ਉਦੈ ਦੀਪ ਸਿੰਘ ਸਿੱਧੂ, ਪੀਸੀਐਸ (2014) ਦੀ ਥਾਂ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ), ਗੁਰੂ ਹਰਸਹਾਏ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। ਉਦੈ ਦੀਪ ਸਿੰਘ ਸਿੱਧੂ, ਪੀਸੀਐਸ (2014) ਨੂੰ ਪ੍ਰਸੋਨਲ ਵਿਭਾਗ ਦੇ ਸਕੱਤਰ ਨੂੰ ਰਿਪੋਰਟ ਕਰਨ ਅਤੇ ਅਗਲੀ ਨਿਯੁਕਤੀ ਦੀ ਉਡੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Read More: ਪੰਜਾਬ ਸਰਕਾਰ ਵੱਲੋਂ PCS ਅਧਿਕਾਰੀਆਂ ਦੇ ਤਬਾਦਲੇ




