ਚੰਡੀਗੜ੍ਹ 01 ਜੂਨ 2022: ਪੰਜਾਬ ਸਰਕਾਰ ਵਲੋਂ ਵੱਡੇ ਅਫਸਰਾਂ ਦੇ ਤਬਾਦਲਿਆਂ ਦਾ ਸਿਲਸਲਾ ਜਾਰੀ ਹੈ | ਇਸੇ ਤਹਿਤ ਪੰਜਾਬ ਸਰਕਾਰ ਵਲੋਂ 2012 ਬੈਚ ਦੇ ਆਈਏਐਸ ਅਫਸਰ ਸੇਨੂੰ ਦੁੱਗਲ (IAS officer Senu Duggal) ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੇਨੂੰ ਦੁੱਗਲ ਦਾ ਤਬਾਦਲਾ ਕਰਕੇ ਉਹਨਾਂ ਨੂੰ ਵਿਸ਼ੇਸ਼ ਸਕੱਤਰ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਆਈਏਐਸ ਅਫਸਰ ਸੇਨੂੰ ਦੁੱਗਲ ਕੋਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਨਾਲ-ਨਾਲ ਸੀ.ਈ.ਓ. ਪੰਜਾਬ ਬਿਊਰੋ ਆਫ ਇਨਵੈਸਟਮੈਂਟ ਐਂਡ ਪ੍ਰਮੋਸ਼ਨ ਦਾ ਵਾਧੂ ਚਾਰਜ ਵੀ ਹੈ।
ਫਰਵਰੀ 23, 2025 12:10 ਬਾਃ ਦੁਃ