ਪੰਜਾਬ ਸਰਕਾਰ ਨੇ ਚਾਰ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ, 05 ਅਗਸਤ 2025: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਚਾਰ ਪੀਸੀਐੱਸ ਅਧਿਕਾਰੀਆਂ  ਦੇ ਤਬਾਦਲੇ ਕੀਤੇ ਹਨ | ਸਰਕਾਰ ਦੇ ਹੁਕਮਾਂ ਮੁਤਾਬਕ ਪੀਸੀਐੱਸ ਅਧਿਕਾਰੀ ਜਸਲੀਨ ਕੌਰ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਦੇ ਨਾਲ ਸਕੱਤਰ ਰੀਅਲ ਸਟੇਟ ਰੈਗੂਲੇਟਰੀ ਅਥਾਰਿਟੀ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸਦੇ ਨਾਲ ਹੀ ਹਰਬੰਸ ਸਿੰਘ ਨੂੰ ਜ਼ਮੀਨ ਪ੍ਰਾਪਤੀ ਕਲੈਕਟਰ ਗਮਾਡਾ, ਸੂਰਜ ਨੂੰ ਐੱਸਡੀਐੱਮ ਜੈਤੋ ਦੇ ਨਾਲ ਐੱਸਡੀਐੱਮ ਕੋਟਕਪੂਰਾ ਦੀ ਵਾਧੂ ਜ਼ਿੰਮੇਵਾਰੀ ਅਤੇ ਪੀਸੀਐੱਸ ਅਧਿਕਾਰੀ ਸੰਜੀਵ ਕੁਮਾਰ ਨੂੰ ਐੱਸਡੀਐੱਮ ਗੜ੍ਹਸ਼ੰਕਰ ਲਗਾਇਆ ਗਿਆ ਹੈ।

PCS transfer

Read More: ਯੂਪੀ ਸਰਕਾਰ ਨੇ 10 ਜ਼ਿਲ੍ਹਿਆਂ ਦੇ ਡੀਐਮ ਬਦਲੇ, 23 IAS ਅਧਿਕਾਰੀਆਂ ਦੇ ਤਬਾਦਲੇ

Scroll to Top