ਚੰਡੀਗੜ੍ਹ, 05 ਮਾਰਚ 2025: ਪੰਜਾਬ ਸਰਕਾਰ ਨੇ ਸੂਬੇ ਭਰ ‘ਚੋਂ ਤਹਿਸੀਲਦਾਰਾਂ (Tehsildars) ਸਮੇਤ 177 ਸਬ-ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀ ਹਨ | ਇਨ੍ਹਾਂ ‘ਚ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰ ਹਨ | ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ ਲਿਖਤੀ ਹੁਕਮ ਜਾਰੀ ਕਰਦੇ ਹੋਏ 5 ਤਹਿਸੀਲਦਾਰਾਂ ਅਤੇ 9 ਨਾਇਬ ਤਹਿਸੀਲਦਾਰਾਂ (Naib Tehsildars) ਨੂੰ ਮੁਅੱਤਲ ਕਰ ਦਿੱਤਾ ਸੀ।
ਦਰਅਸਲ, ਤਹਿਸੀਲਦਾਰਾਂ ਅਤੇ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ। ਪੰਜਾਬ ‘ਚ ਤਹਿਸੀਲਦਾਰ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ‘ਚ ਸਮੂਹਿਕ ਛੁੱਟੀ ‘ਤੇ ਚਲੇ । ਇਸ ਦੌਰਾਨ ਤਹਿਸੀਲਦਾਰਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ।
Read More: ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 5 ਤਹਿਸੀਲਦਾਰ ਅਤੇ 9 ਨਾਇਬ ਤਹਿਸੀਲਦਾਰ ਮੁਅੱਤਲ