ਚੰਡੀਗੜ੍ਹ, 03 ਮਾਰਚ 2026: ਪੰਜਾਬ ਸਰਕਾਰ 17,000 ਅਸਾਮੀਆਂ ਲਈ ਭਰਤੀ ਕਰ ਰਹੀ ਹੈ। ਇਹ ਭਰਤੀ ਦਿਵੀਆਂਗ ਕੋਟੇ ‘ਚ ਖਾਲੀ ਅਸਾਮੀਆਂ ਦੇ ਬੈਕਲਾਗ ‘ਤੇ ਹੋਵੇਗੀ। ਪੰਜਾਬ ਸਰਕਾਰ ਨੇ ਗੋਦ ਲੈਣ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਇਆ ਹੈ। ਹੁਣ ਤੱਕ, ਵਿਦੇਸ਼ਾਂ ‘ਚ ਰਹਿਣ ਵਾਲੇ 1,000 ਜੋੜੇ ਬੱਚੇ ਗੋਦ ਲੈ ਚੁੱਕੇ ਹਨ ਅਤੇ ਬਿਹਤਰ ਜ਼ਿੰਦਗੀ ਜੀ ਰਹੇ ਹਨ।
ਪੰਜਾਬ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ 16 ਜ਼ਿਲ੍ਹਿਆਂ ‘ਚ ਗੋਦ ਲੈਣ ਵਾਲੀਆਂ ਏਜੰਸੀਆਂ ਸਥਾਪਤ ਕੀਤੀਆਂ ਹਨ। ਇਸ ਤੋਂ ਇਲਾਵਾ, ਨਕਲੀ ਜਾਂ ਮ੍ਰਿਤਕ ਵਿਅਕਤੀਆਂ ਨੂੰ ਜਾਰੀ ਕੀਤੇ ਗਏ ₹61 ਕਰੋੜ ਬੁਢਾਪਾ ਪੈਨਸ਼ਨ ਦੇ ਪੈਸੇ ਦੀ ਵਸੂਲੀ ਕੀਤੀ ਗਈ ਹੈ, ਇਹ ਦਾਅਵਾ ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਕੀਤਾ ਗਿਆ ਹੈ |
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਤੇਜ਼ਾਬ ਹਮਲੇ ਦੇ ਪੀੜਤਾਂ ਲਈ ਮਹੀਨਾਵਾਰ ਪੈਨਸ਼ਨ ₹8,000 ਤੋਂ ਵਧਾ ਕੇ ₹10,000 ਕਰ ਦਿੱਤੀ ਹੈ। ਇਹ ਸਹਾਇਤਾ ਪੁਰਸ਼ ਅਤੇ ਔਰਤ ਦੋਵਾਂ ਪੀੜਤਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ।
ਅਸ਼ੀਰਵਾਦ ਯੋਜਨਾ ₹51,000 ਦੀ ਸਹਾਇਤਾ ਪ੍ਰਦਾਨ ਕਰਦੀ ਹੈ। ₹1,030 ਕਰੋੜ ਹੁਣ ਤੱਕ ਵੰਡੇ ਜਾ ਚੁੱਕੇ ਹਨ। ਅਰਜ਼ੀ ਦੀ ਮਿਆਦ ਇੱਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਹੈ। ਧੋਖਾਧੜੀ ਨੂੰ ਰੋਕਣ ਲਈ ਹੁਣ ਸਿਰਫ਼ ਸੇਵਾ ਪੋਰਟਲ ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਪੰਜਾਬ ‘ਚ ਅੰਤਰਜਾਤੀ ਵਿਆਹ ਕਰਨ ਵਾਲੇ ਜੋੜਿਆਂ ਨੂੰ ₹50,000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ 2011 ਤੋਂ ਲੈ ਕੇ ਹੁਣ ਤੱਕ ਲੰਬਿਤ ਮਾਮਲਿਆਂ ‘ਚੋਂ ₹6 ਕਰੋੜ ਜਾਰੀ ਕੀਤੇ ਹਨ।
ਇਸ ਵੇਲੇ ਪੰਜਾਬ ‘ਚ 23,62,579 ਬਜ਼ੁਰਗਾਂ ਨੂੰ ₹1,500 ਦੀ ਮਹੀਨਾਵਾਰ ਪੈਨਸ਼ਨ ਮਿਲ ਰਹੀ ਹੈ। ਪੈਨਸ਼ਨ ਦੀ ਰਕਮ ਹਰ ਮਹੀਨੇ ਦੇ ਪਹਿਲੇ ਹਫ਼ਤੇ ਲਾਭਪਾਤਰੀਆਂ ਦੇ ਖਾਤਿਆਂ ;ਚ ਵੰਡੀ ਜਾਂਦੀ ਹੈ। ਨਕਲੀ ਅਤੇ ਮ੍ਰਿਤਕ ਲਾਭਪਾਤਰੀਆਂ ਦੇ ਨਾਮ ਹਟਾ ਕੇ ₹170 ਕਰੋੜ ਦੀ ਵਸੂਲੀ ਕੀਤੀ ਹੈ।
ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਪ੍ਰਦਾਨ ਕਰਨ ‘ਤੇ ਹੁਣ ਤੱਕ ₹2,042 ਕਰੋੜ ਖਰਚ ਕੀਤੇ ਗਏ ਹਨ। ਕੰਮਕਾਜੀ ਔਰਤਾਂ ਲਈ ਪੰਜ ਕੰਮਕਾਜੀ ਔਰਤਾਂ ਦੇ ਲਈ ਮੋਹਾਲੀ ਚ ਤਿੰਨ, ਅੰਮ੍ਰਿਤਸਰ ‘ਚ ਇੱਕ ਅਤੇ ਜਲੰਧਰ ‘ਚ ਇੱਕ ਹੋਸਟਲ ਬਣਾਏ ਜਾ ਰਹੇ ਹਨ।
Read More: ਪੁਲਿਸ ਸਟੇਸ਼ਨ ‘ਚ ਔਰਤ ਦੇ ਸਿਰ ‘ਤੇ ਜੁੱਤੀਆਂ ਮਾਰਨ ਦਾ ਦੋਸ਼, ਮਹਿਲਾ ਕਮਿਸ਼ਨ ਨੇ ਮੰਗੀ ਸੀਸੀਟੀਵੀ ਫੁਟੇਜ



