ਯੂਨੀਫਾਈਡ ਬਿਲਡਿੰਗ ਨਿਯਮ

ਪੰਜਾਬ ਸਰਕਾਰ ਬਣਾਏਗੀ ਯੂਨੀਫਾਈਡ ਬਿਲਡਿੰਗ ਨਿਯਮ, ਲੋਕਾਂ ਤੋਂ ਲਏ ਜਾਣਗੇ ਸੁਝਾਅ

ਚੰਡੀਗੜ੍ਹ , 24 ਜੁਲਾਈ 2025: ਪੰਜਾਬ ਸਰਕਾਰ ਹੁਣ ਪੂਰੇ ਪੰਜਾਬ ‘ਚ ਯੂਨੀਫਾਈਡ ਬਿਲਡਿੰਗ ਨਿਯਮ ਬਣਾਉਣ ਜਾ ਰਹੀ ਹੈ, ਤਾਂ ਜੋ ਪੂਰੇ ਪੰਜਾਬ ‘ਚ ਇੱਕੋ ਜਿਹੇ ਇਮਾਰਤੀ ਨਿਯਮ ਹੋਣ। ਪੰਜਾਬ ਸਰਕਾਰ ਮੁਤਾਬਕ ਇਸ ਨਾਲ ਲੋਕਾਂ ਲਈ ਘਰ ਬਣਾਉਣਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਲੋਕਾਂ ਨੂੰ ਬੇਲੋੜਾ ਪਰੇਸ਼ਾਨ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਨਿਯਮਾਂ ਨੂੰ ਤੋੜ ਕੇ ਉਸਾਰੀ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

ਇਸਦੇ ਨਾਲ ਹੀ ਲੋਕਾਂ ਦੀ ਜਾਨ ਨਾਲ ਵੀ ਖਿਲਵਾੜ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਸਬੰਧ ‘ਚ ਇੱਕ ਖਰੜਾ ਤਿਆਰ ਕੀਤਾ ਹੈ। ਇਸ ਦੇ ਨਾਲ ਹੀ, ਹੁਣ ਆਉਣ ਵਾਲੇ 30 ਦਿਨਾਂ ‘ਚ ਇਸ ਸਬੰਧ ਵਿੱਚ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦਿੱਤੀ। ਉਹ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੀਡੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨਿਯਮ ਇੰਨੇ ਸਰਲ ਹੋਣ ਕਿ ਲੋਕਾਂ ਨੂੰ ਉਸਾਰੀ ‘ਚ ਕੋਈ ਮੁਸ਼ਕਿਲ ਨਾ ਆਵੇ।

ਉਨ੍ਹਾਂ ਕਿਹਾ ਕਿ ਨਵੇਂ ਨਿਯਮ ਜੋ ਤਿਆਰ ਕੀਤੇ ਜਾਣਗੇ। ਉਨ੍ਹਾਂ ਨੂੰ ਹਾਊਸਿੰਗ ਅਰਬਨ ਡਿਵੈਲਪਮੈਂਟ ਅਤੇ ਸਥਾਨਕ ਸਰਕਾਰ ਵਿਭਾਗ ਦੋਵਾਂ ‘ਤੇ ਲਾਗੂ ਕੀਤਾ ਜਾਵੇਗਾ। ਹੁਣ ਇਨ੍ਹਾਂ ਖਰੜਿਆਂ ਲਈ ਲੋਕਾਂ ਦੀ ਰਾਏ ਲਈ ਜਾਵੇਗੀ, ਤਾਂ ਜੋ ਇਸ ਕੰਮ ‘ਚ ਪੂਰੀ ਪਾਰਦਰਸ਼ਤਾ ਹੋਵੇ। ਇਸ ਸਬੰਧੀ ਇੱਕ ਖਰੜਾ ਤਿਆਰ ਕੀਤਾ ਗਿਆ ਹੈ। ਇਹ ਖਰੜਾ ਸਰਕਾਰ ਵੱਲੋਂ ਪੁੱਡਾ ਦੀ ਵੈੱਬਸਾਈਟ www.puda.gov.in ਅਤੇ www.enaksha.lgpunjab.gov.in ‘ਤੇ ਅਪਲੋਡ ਕੀਤਾ ਜਾਵੇਗਾ। ਲੋਕਾਂ ਨੂੰ ਉੱਥੋਂ ਜਾਣਕਾਰੀ ਲੈਣੀ ਪਵੇਗੀ ਅਤੇ ਆਪਣੇ ਸਾਰੇ ਸੁਝਾਅ ਲਿਖਤੀ ਰੂਪ ‘ਚ ਜਮ੍ਹਾ ਕਰਨੇ ਪੈਣਗੇ। ਇਸ ਤੋਂ ਇਲਾਵਾ, ਇਹ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ, ਪੁੱਡਾ ਭਵਨ ਨੂੰ ਵੀ ਜਮ੍ਹਾ ਕਰਵਾਏ ਜਾ ਸਕਦੇ ਹਨ।

Read More: ਹਰਦੀਪ ਸਿੰਘ ਮੁੰਡੀਆਂ ਲੁਧਿਆਣਾ ‘ਚ ਰੱਖਣਗੇ 31.14 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ

Scroll to Top