ਚੰਡੀਗੜ੍ਹ, 05 ਜੁਲਾਈ 2025: ਪੰਜਾਬ ਦੇ ਨੌਜਵਾਨਾਂ ‘ਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਸਰਕਾਰ ਆਈਆਈਟੀ ਰੋਪੜ ਵਿਖੇ ਪਹਿਲਾ ਬਿਜ਼ਨਸ ਬਲਾਸਟਰ ਐਕਸਪੋ ਕਰਵਾਈ ਜਾ ਰਹੀ ਹੈ, ਜਿੱਥੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਦਿਲਚਸਪ ਸ਼ਾਰਕ ਟੈਂਕ-ਸ਼ੈਲੀ ਦੇ ਸੈਸ਼ਨਾਂ ‘ਚ ਹਿੱਸਾ ਲੈਣਗੇ ਅਤੇ ਪ੍ਰਸਿੱਧ ਨਿਵੇਸ਼ਕਾਂ, ਉੱਦਮੀਆਂ ਅਤੇ ਇਨਕਿਊਬੇਟਰਾਂ ਦੇ ਇੱਕ ਵਿਸ਼ੇਸ਼ ਪੈਨਲ ਨੂੰ ਆਪਣੇ ਨਵੀਨਤਾਕਾਰੀ ਉੱਦਮਾਂ ਦਾ ਪ੍ਰਦਰਸ਼ਨ ਕਰਨਗੇ, ਇਹ ਗੱਲ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਹੀ।
ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਐਕਸਪੋ ਵਿਦਿਆਰਥੀ ਉੱਦਮਾਂ ਲਈ ਵੱਡੇ ਪੱਧਰ ‘ਤੇ ਫੰਡਿੰਗ, ਇਨਕਿਊਬੇਸ਼ਨ ਅਤੇ ਉਦਯੋਗ ਦੀ ਭਾਗੀਦਾਰੀ ਨੂੰ ਯਕੀਨੀ ਬਣਾਏਗਾ ਅਤੇ ਸਕੂਲ-ਅਧਾਰਤ ਉੱਦਮਤਾ ਦਾ ਸਮਰਥਨ ਕਰਨ ਲਈ ਭਾਈਚਾਰੇ ਨੂੰ ਵੀ ਪ੍ਰੇਰਿਤ ਕਰੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਐਕਸਪੋ ‘ਚ ਲਗਭਗ 40 ਟੀਮਾਂ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੀਆਂ। ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਟੀਮਾਂ ਦੁਆਰਾ 18,492 ਬਿਜ਼ਨਸ ਆਈਡੀਆ ਵਿਕਸਤ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਅਤੇ ਮਾਹਰ ਸਲਾਹਕਾਰਾਂ ਦੀ ਅਗਵਾਈ ਹੇਠ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਵਿਕਸਤ ਕਰਨ ਅਤੇ ਲਾਂਚ ਕਰਨ ਲਈ 7,000 ਤੋਂ ਵੱਧ ਟੀਮਾਂ ਨੂੰ ਹਰੇਕ ਨੂੰ 16-16 ਹਜ਼ਾਰ ਰੁਪਏ ਦੀ ਸੀਡ ਫੰਡਿੰਗ ਦਿੱਤੀ ਜਾਵੇਗੀ । ਐਕਸਪੋ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਉਤਪਾਦਾਂ ਲਈ ਬਾਜ਼ਾਰ ਦੇ ਮੌਕਿਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਅਸਲ ਗਾਹਕਾਂ ਨਾਲ ਜੋੜਨਾ ਹੈ ਤਾਂ ਜੋ ਮਾਲੀਆ ਅਤੇ ਮੁਨਾਫ਼ਾ ਪੈਦਾ ਕੀਤਾ ਜਾ ਸਕੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਵਿਕਸਤ ਕੀਤੇ ਗਏ ਬਹੁਤ ਸਾਰੇ ਉੱਦਮ ਪਹਿਲਾਂ ਹੀ ਮਾਲੀਆ ਪੈਦਾ ਕਰ ਰਹੇ ਹਨ ਅਤੇ ਆਪਣੇ ਕਾਰਜਾਂ ਦਾ ਵਿਸਤਾਰ ਕਰ ਰਹੇ ਹਨ।
ਹਰਜੋਤ ਸਿੰਘ ਬੈਂਸ ਨੇ ਚਾਰ ਟੀਮਾਂ ਨੂੰ ਮੀਡੀਆ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਦੁਆਰਾ ਵਿਕਸਤ ਕੀਤੇ ਗਏ ਨਵੀਨਤਾਕਾਰੀ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਇੱਕ ਟੀਮ ਨੇ ‘ਕ੍ਰਿਏਟਿਵ ਗਰਲਜ਼’ ਬਣਾਇਆ – ਇੱਕ ਰੈਜ਼ਿਨ-ਅਧਾਰਤ ਕੋਸਟਰ, ਰਸੋਈ ਅਤੇ ਮੋਮਬੱਤੀ ਮੋਲਡ ਉਤਪਾਦ ਤਿਆਰ ਕੀਤਾ। ਟੀਮ ਪਹਿਲਾਂ ਹੀ 250 ਤੋਂ ਵੱਧ ਯੂਨਿਟ ਵੇਚ ਚੁੱਕੀ ਹੈ।
ਇਸੇ ਤਰ੍ਹਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਦੀ ਇੱਕ ਟੀਮ ਨੇ ਇੱਕ ‘ਈ-ਮੋਸ਼ਨ ਬਾਈਕ’ ਬਣਾਈ – ਇੱਕ ਰੀਚਾਰਜ ਹੋਣ ਯੋਗ ਇਲੈਕਟ੍ਰਿਕ ਸਾਈਕਲ। ਇਹ ਊਰਜਾ-ਕੁਸ਼ਲ ਸਾਈਕਲ ਸ਼ਹਿਰੀ ਆਵਾਜਾਈ ਲਈ ਤਿਆਰ ਕੀਤਾ ਗਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀ ਇੱਕ ਟੀਮ ਨੇ ‘ਹਰਬਲ ਸਾਈਨ’ ਬਣਾਇਆ – ਰਵਾਇਤੀ ਸਮੱਗਰੀ ਦੀ ਵਰਤੋਂ ਕਰਦੇ ਹੋਏ ਇੱਕ ਰਸਾਇਣ-ਮੁਕਤ ਹਰਬਲ ਸ਼ੈਂਪੂ ਬਣਾਇਆ। ਟੀਮ ਪਹਿਲਾਂ ਹੀ 80 ਯੂਨਿਟ ਵੇਚ ਚੁੱਕੀ ਹੈ ਅਤੇ ਗਾਹਕਾਂ ਤੋਂ ਸਕਾਰਾਤਮਕ ਫੀਡਬੈਕ ਪ੍ਰਾਪਤ ਕਰ ਚੁੱਕੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਦੀ ਇੱਕ ਟੀਮ ਨੇ ‘ਡੈਫੈਂਡ-ਐਕਸ ਸਟਿੱਕ’ ਬਣਾਇਆ – ਜਿਸ ਵਿੱਚ LED, ਸ਼ੌਕ ਪੁਆਇੰਟ ਅਤੇ ਇੱਕ ਸਵੈ-ਰੱਖਿਆ ਲਈ ਲੁਕਵੇਂ ਬਲੇਡ ਸਟਿੱਕ ਬਣਾਈ ਹਨ। ਇਹ ਉਤਪਾਦ ਔਰਤਾਂ, ਬਜ਼ੁਰਗ ਨਾਗਰਿਕਾਂ ਆਦਿ ਨੂੰ ਇਸਦੇ ਸੰਭਾਵੀ ਖਰੀਦਦਾਰਾਂ ਵਜੋਂ ਨਿਸ਼ਾਨਾ ਬਣਾਉਂਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੀ ਟੀਮ ਨੇ ਬੀ.ਬੀ. ਚੋਕੋ ਡ੍ਰੀਮਜ਼: ਪ੍ਰੀਜ਼ਰਵੇਟਿਵ-ਮੁਕਤ ਚਾਕਲੇਟ ਤਿਆਰ ਕੀਤੇ ਹਨ। ਟੀਮਾਂ ਪਹਿਲਾਂ ਹੀ 4000 ਰੁਪਏ ਤੋਂ ਵੱਧ ਦਾ ਮੁਨਾਫਾ ਕਮਾ ਚੁੱਕੀਆਂ ਹਨ।
Read More: NAS 2024 ਵਿੱਚ ਪੰਜਾਬ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ, ਦੇਸ਼ ਭਰ ਵਿੱਚ ਮੋਹਰੀ