June 24, 2024 1:45 am
Health Department

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ ਅੱਜ ਈ. ਸੀ. ਸੀ. ਈ. ਦਿਨ ਮਨਾਇਆ ਜਾਵੇਗਾ

ਚੰਡੀਗੜ੍ਹ, 20 ਜੁਲਾਈ 2023: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਂਗਣਵਾੜੀ ਸੈਂਟਰਾਂ ‘ਚ 21 ਜੁਲਾਈ 2023 ਨੂੰ ਅਰਲੀ ਚਾਈਲਡਹੁੱਡ ਕੇਅਰ ਐਡ ਐਜੂਕੇਸ਼ਨ (ਈ. ਸੀ. ਸੀ. ਈ.) ਦਿਨ ਮਨਾਇਆ ਜਾਵੇਗਾ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਈ.ਸੀ.ਸੀ.ਈ. ਇੱਕ ਸੁਰੱਖਿਆਤਮਕ ਵਾਤਾਵਰਣ ਵਿੱਚ ਸਿਹਤ ਸੰਭਾਲ, ਪੋਸ਼ਣ, ਪਲੇ ਵੇਅ ਅਤੇ ਸ਼ੁਰੂਆਤੀ ਸਿੱਖਣ ਦੇ ਪਹਿਲੂਆਂ ‘ਤੇ ਜ਼ੋਰ ਦਿੰਦਾ ਹੈ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਹੈ। ਅਰਲੀ ਚਾਈਲਡਹੁੱਡ ਕੇਅਰ ਐਡ ਐਜੂਕੇਸ਼ਨ ਲਈ ਇਹ ਸਲੋਗਨਾ “ਬੱਚੇ ਦੇ ਸਕੂਲ ਦੀ ਤਿਆਰੀ ਹੈ, ਘਰ-ਘਰ ਦੀ ਜਿੰਮੇਵਾਰੀ ਹੈ” ਜਾਰੀ ਕੀਤਾ ਹੈ।

ਕੈਬਨਿਟ ਮੰਤਰੀ ਨੇ ਈ. ਸੀ. ਸੀ. ਈ ਦਿਨ ਮਨਾਉਣ ਲਈ ਸਮੂਹ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਆਂਗਣਵਾੜੀ ਸੈਟਰਾਂ ਵਿਚ (ਸਿਵਾਏ ਹੜ੍ਹ ਪ੍ਰਭਾਵਿਤ ਇਲਾਕੇ) ਈ.ਸੀ.ਸੀ.ਈ. ਦਿਨ ਮਨਾਉਣ।