ਪਠਾਨਕੋਟ, 20 ਸਤੰਬਰ 2025: ਸਿੰਚਾਈ ਵਿਭਾਗ ਨੇ ਪੰਜਾਬ ਦੇ ਪਠਾਨਕੋਟ ‘ਚ ਹੜ੍ਹਾਂ ਦੌਰਾਨ ਮਾਧੋਪੁਰ ਹੈੱਡਵਰਕਸ ਗੇਟ ਢਹਿਣ ਦੇ ਮਾਮਲੇ ‘ਚ ਮਹੱਤਵਪੂਰਨ ਕਾਰਵਾਈ ਕੀਤੀ ਹੈ। ਵਿਭਾਗ ਨੇ ਐਕਸੀਅਨ ਨਿਤਿਨ ਸੂਦ, ਐਸਡੀਓ ਅਰੁਣ ਕੁਮਾਰ ਅਤੇ ਜੇਈ ਸਚਿਨ ਠਾਕੁਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਉਨ੍ਹਾਂ ਦੀ ਮੁਅੱਤਲੀ ਸੰਬੰਧੀ ਨੋਟਿਸ ਜਾਰੀ ਕੀਤਾ ਹੈ। ਜਿਕਰਯੋਗ ਹੈ ਕਿ 27 ਅਗਸਤ ਨੂੰ ਪਠਾਨਕੋਟ ‘ਚ ਮਾਧੋਪੁਰ ਹੈੱਡਵਰਕਸ ਦਾ ਗੇਟ ਢਹਿ ਗਿਆ। ਡੈਮ ਤੋਂ ਸਿੱਧਾ ਪਾਣੀ ਰਾਵੀ ਨਦੀ ਵਿੱਚ ਵਹਿ ਰਿਹਾ ਸੀ। ਗੇਟ ਦੀ ਮੁਰੰਮਤ ਕਰਦੇ ਸਮੇਂ ਲਗਭਗ 50 ਲੋਕ ਪਾਣੀ ‘ਚ ਫਸ ਗਏ ਸਨ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ।
ਮਾਧੋਪੁਰ ਹੈੱਡਵਰਕਸ ਗੇਟ ਢਹਿਣ ਦੌਰਾਨ ਇੱਕ ਵਿਭਾਗ ਕਰਮਚਾਰੀ ਦੀ ਵੀ ਜਾਨ ਚਲੀ ਗਈ। ਇਹ ਘਟਨਾ ਨਾ ਸਿਰਫ ਪ੍ਰਸ਼ਾਸਨਿਕ ਕੁਤਾਹੀ ਦੀ ਇੱਕ ਵੱਡੀ ਉਦਾਹਰਣ ਬਣ ਗਈ, ਸਗੋਂ ਹੜ੍ਹ ਕਾਰਨ ਹੋਈ ਤਬਾਹੀ ਨੂੰ ਵੀ ਵਧਾ ਦਿੱਤਾ। ਇਸਦੇ ਨਾਲ ਹੀ ਇੱਕ ਕਰਮਚਾਰੀ ਨੂੰ ਬਚਾਇਆ ਗਿਆ ਸੀ |
Read More: ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਫਲੱਡ ਗੇਟ ਟੁੱਟਿਆ, ਰੈਸਕਿਊ ਲਈ ਸੱਦਿਆ ਹੈਲੀਕਾਪਟਰ




