ਚੰਡੀਗੜ੍ਹ, 29 ਅਪ੍ਰੈਲ 2025: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ 15 ਅਪ੍ਰੈਲ, 2025 ਨੂੰ ਸੂਰਜੀ ਊਰਜਾ ਦੀ ਖਰੀਦ ਲਈ ਇੱਕ ਟੈਂਡਰ ‘ਤੇ ਹਸਤਾਖਰ ਕੀਤੇ ਹਨ, ਜਿਸ ‘ਚ ਮੈਸਰਜ਼ ਸੇਲ ਇੰਡਸਟਰੀਜ਼ ਲਿਮਟਿਡ ਦੁਆਰਾ ਪੇਸ਼ ਕੀਤੇ ਦਿਲਚਸਪੀ ਦੇ ਪ੍ਰਗਟਾਵੇ ਨੂੰ ਸਵੀਕਾਰ ਕੀਤਾ ਗਿਆ ਹੈ।
ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ 400 ਮੈਗਾਵਾਟ ਸੂਰਜੀ ਊਰਜਾ 25 ਸਾਲਾਂ ਦੀ ਮਿਆਦ ਲਈ 2.97 ਰੁਪਏ ਪ੍ਰਤੀ ਯੂਨਿਟ ਦੀ ਪ੍ਰਤੀਯੋਗੀ ਦਰ ‘ਤੇ ਖਰੀਦੀ ਜਾਵੇਗੀ। ਇਹ ਸੂਰਜੀ ਪ੍ਰੋਜੈਕਟ ਪੰਜਾਬ ‘ਚ ਸਥਾਪਿਤ ਕੀਤੇ ਜਾਣੇ ਹਨ |
ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਨੇ ਕਿਹਾ ਕਿ ਇਸੇ ਲੜੀ ‘ਚ ਪੀ.ਐਸ.ਪੀ.ਸੀ.ਐਲ. ਨੇ 1,950 ਮੈਗਾਵਾਟ ਸੂਰਜੀ ਊਰਜਾ ਦੀ ਖਰੀਦ ਲਈ ਵੱਖ-ਵੱਖ ISTs ਸਕੀਮਾਂ ਤਹਿਤ ਮੈਸਰਜ਼ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਸਿਧਾਂਤਕ ਸਹਿਮਤੀ ਵੀ ਦਿੱਤੀ ਹੈ। ਇਸ ਬਿਜਲੀ ਦਾ ਟੈਰਿਫ 25 ਸਾਲ ਲਈ 2.48 ਰੁਪਏ ਤੇ 2.60 ਰੁਪਏ ਪ੍ਰਤੀ ਯੂਨਿਟ ਦੇ ਵਿਚਕਾਰ ਹੋਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਹਾਲ ਹੀ ‘ਚ ਦੋ ਸੂਰਜੀ ਊਰਜਾ ਪ੍ਰੋਜੈਕਟ ਚਾਲੂ ਕੀਤੇ ਹਨ, ਜਿਨ੍ਹਾਂ ਨੇ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਐਮ.ਐਨ.ਆਰ.ਈ. ਦੀ CPSUਦੀ ਸਕੀਮ ਤਹਿਤ NTPC ਵੱਲੋਂ ਸ਼ੁਰੂ ਕੀਤਾ 107.14 ਮੈਗਾਵਾਟ ਸੂਰਜੀ ਊਰਜਾ ਪ੍ਰੋਜੈਕਟ 14 ਅਪ੍ਰੈਲ, 2025 ਨੂੰ ਵਪਾਰਕ ਸੰਚਾਲਨ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਬੀਕਾਨੇਰ ਵਿਖੇ 300 ਮੈਗਾਵਾਟ ਪਲਾਂਟ ਦਾ ਹਿੱਸਾ ਹੈ, ਇਸ ‘ਚ ਪੀ.ਐਸ.ਪੀ.ਸੀ.ਐਲ (PSPCL) ਬਿਜਲੀ 2.45 ਰੁਪਏ ਪ੍ਰਤੀ ਯੂਨਿਟ ਦੇ ਟੈਰਿਫ ‘ਤੇ ਸਪਲਾਈ ਕਰਦਾ ਹੈ |
ਐਸ.ਈ.ਸੀ.ਆਈ. ਆਈ.ਐਸ.ਟੀ.ਐਸ. ਦਾ ਟ੍ਰਾਂਚੇ IX ਯੋਜਨਾ ਦੇ ਤਹਿਤ ਵਿਕਸਤ ਕੀਤਾ ਗਿਆ ਇੱਕ ਹੋਰ 100 ਮੈਗਾਵਾਟ ਪ੍ਰੋਜੈਕਟ, 15 ਅਪ੍ਰੈਲ, 2025 ਨੂੰ ਗਰਿੱਡ ਨਾਲ ਜੁੜਿਆ ਹੋਇਆ ਸੀ। ਇਹ ਪ੍ਰੋਜੈਕਟ ਜੋਧਪੁਰ ਵਿਖੇ ਸਥਿਤ 300 ਮੈਗਾਵਾਟ ਵਿਕਾਸ ਦਾ ਹਿੱਸਾ ਹੈ ਤੇ 2.36 ਰੁਪਏ ਪ੍ਰਤੀ ਯੂਨਿਟ ਦੇ ਟੈਰਿਫ ‘ਤੇ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
ਸੂਬੇ ਦੇ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ, ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਪੰਜਾਬ ਨੂੰ 500 ਮੈਗਾਵਾਟ ਬੈਟਰੀ ਊਰਜਾ ਸਟੋਰੇਜ ਸਿਸਟਮ (BESS) ਸਮਰੱਥਾ ਅਲਾਟ ਕੀਤੀ ਹੈ। ਇਹ ਪ੍ਰੋਜੈਕਟ, ਜੋ ਕਿ ਪੀ.ਐਸ.ਪੀ.ਸੀ.ਐਲ. ਦੁਆਰਾ ਲਾਗੂ ਕੀਤਾ ਜਾਣਾ ਹੈ, ਉਸਨੂੰ ਨੂੰ 18 ਲੱਖ ਰੁਪਏ ਪ੍ਰਤੀ ਮੈਗਾਵਾਟ ਦੇ ਵਿਵਹਾਰਕਤਾ ਪਾੜੇ ਦੇ ਫੰਡਿੰਗ ਦੁਆਰਾ ਸਮਰਥਤ ਕੀਤਾ ਗਿਆ ਹੈ ਅਤੇ ਮਈ 2027 ਤੱਕ ਚਾਲੂ ਕਰਨ ਦੀ ਯੋਜਨਾ ਹੈ। ਬੀ.ਈ.ਐਸ.ਐਸ. ਇਹ ਦਿਨ ਵੇਲੇ ਪੈਦਾ ਹੋਣ ਵਾਲੀ ਸੂਰਜੀ ਊਰਜਾ ਨੂੰ ਸ਼ਾਮ ਨੂੰ ਵਰਤੋਂ ਲਈ ਸਟੋਰ ਕਰੇਗਾ, ਜਿਸ ਨਾਲ ਗਰਿੱਡ ਦੀ ਭਰੋਸੇਯੋਗਤਾ ਅਤੇ ਊਰਜਾ ਕੁਸ਼ਲਤਾ ‘ਚ ਵਾਧਾ ਹੋਵੇਗਾ।
Read More: GGSTP ਵਿੱਚ ETO ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ: ਹਰਭਜਨ ਸਿੰਘ