ਗੁਰਦਾਸਪੁਰ 3 ਜਨਵਰੀ 2022: ਕਰੋਨਾ ਕਾਲ ਦੌਰਾਨ ਅਗੇ ਹੋਕੇ ਕੰਮ ਕਰਨ ਵਾਲੇ ਮਲਟੀਪਰਪਜ਼ ਹੈਲਥ ਵਰਕਰਾਂ (MULTIPURPOSE HEALTH WORKERS) ਦੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਕੋਵਿਡ ਵੈਕਸੀਨ ਸੈਂਟਰ ਦੇ ਸਾਹਮਣੇ ਸੈਂਕੜਿਆਂ ਦੀ ਤਦਾਤ ਵਿੱਚ ਇਕੱਠੇ ਹੋਕੇ ਪੰਜਾਬ ਸਰਕਾਰ ਦੇ ਵਿਰੋਧ ਰੋਸ਼ ਧਰਨਾ ਦਿੱਤਾ ਗਿਆ| ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ (MULTIPURPOSE HEALTH WORKERS) ਦਾ ਕਹਿਣਾ ਸੀ ਕਿ ਅਸੀਂ ਕਰੋਨਾ ਕਾਲ ਦੌਰਾਨ ਅੱਗੇ ਹੋਕੇ ਸਰਕਾਰ ਲਈ ਕੰਮ ਕੀਤਾ ਕਰੋਨਾ ਮਰੀਜ਼ਾਂ ਦੀ ਦੇਖਭਾਲ ਕੀਤੀ ਅਤੇ ਕਰੋਨਾ ਕਾਰਨ ਮੌਤ ਦੀ ਆਗੋਸ਼ ਵਿੱਚ ਜਾਣ ਵਾਲਿਆਂ ਦੇ ਅੰਤਿਮ ਸਸਕਾਰ ਤੱਕ ਕੀਤੇ ,ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਕੋਵਿਡ ਦੇ ਟੈਸਟ ਕੀਤੇ ਅਤੇ ਨਾਲ ਹੀ ਲੋਕਾਂ ਨੂੰ ਕੋਵਿਡ ਦੀਆਂ ਹਿਦਾਇਤਾਂ ਪ੍ਰਤੀ ਜਾਗਰੂਕ ਕੀਤਾ ਲੇਕਿਨ ਸਰਕਾਰ ਨੇ ਸਾਨੂੰ ਮੈਡਲ ਤਾਂ ਕ਼ੀ ਦੇਣਾ ਸੀ ਸਾਨੂੰ ਮਿਲਣ ਵਾਲੇ ਭੱਤੇ ਵੀ ਖੋਹ ਲਏ ਓਹਨਾ ਦਾ ਕਹਿਣਾ ਸੀ ਕਿ ਸਾਡੇ ਵਾਪਿਸ ਲਏ ਗਏ ਭੱਤੇ ਲਾਗੂ ਕੀਤੇ ਜਾਣ ਨਹੀਂ ਤਾਂ ਸਰਕਾਰ ਖਿਲਾਫ ਅਸੀਂ ਆਪਣਾ ਪ੍ਰਦਰਸ਼ਨ ਇਸੇ ਤਰਾਂ ਜਾਰੀ ਰੱਖਾਂਗੇ
ਜਨਵਰੀ 25, 2026 10:41 ਪੂਃ ਦੁਃ




