ਚੰਡੀਗੜ੍ਹ, 17 ਮਈ 2025: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ (Public Relations Department) ‘ਚ ਕੰਮ ਕਰਦੇ ਅੱਠ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਵਿਭਾਗ ‘ਚ ਕੰਮ ਕਰ ਰਹੇ ਦੋ ਡਿਪਟੀ ਡਾਇਰੈਕਟਰਾਂ ਨੂੰ ਜੁਆਇੰਟ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਹੈ ਅਤੇ ਪੰਜ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀਆਂ ਨੂੰ ਡਿਪਟੀ ਡਾਇਰੈਕਟਰ ਅਤੇ ਇੱਕ ਆਰਟ ਐਗਜ਼ੀਕਿਊਟਿਵ ਨੂੰ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ।
ਇਨ੍ਹਾਂ ਤਰੱਕੀ ਪ੍ਰਾਪਤ ਅੱਠ ਅਧਿਕਾਰੀਆਂ ਨੂੰ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਵਾਨਗੀ ਤੋਂ ਬਾਅਦ ਨਵੀਂ ਤਾਇਨਾਤੀ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਸਰਕਾਰ ਮੁਤਾਬਕ ਇਹ ਤਰੱਕੀਆਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ 8 ਮਈ ਨੂੰ ਹੋਈ ਵਿਭਾਗੀ ਤਰੱਕੀ ਕਮੇਟੀ ਦੀ ਬੈਠਕ ਤੋਂ ਬਾਅਦ ਹੀ ਕੀਤੀਆਂ ਹਨ।
ਵਿਭਾਗ (Public Relations Department) ਵੱਲੋਂ ਸੰਯੁਕਤ ਡਾਇਰੈਕਟਰਾਂ ਨੂੰ ਜਾਰੀ ਕੀਤੇ ਨਿਯੁਕਤੀ ਆਦੇਸ਼ਾਂ ‘ਚ ਈਸ਼ਵਿੰਦਰ ਸਿੰਘ ਗਰੇਵਾਲ ਨੂੰ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਮਨਵਿੰਦਰ ਸਿੰਘ ਨੂੰ ਸੰਯੁਕਤ ਡਾਇਰੈਕਟਰ ਪ੍ਰੈਸ/ਮੁੱਖ ਮੰਤਰੀ ਅਤੇ ਵਾਧੂ ਚਾਰਜ ਸੰਯੁਕਤ ਡਾਇਰੈਕਟਰ ਬਾਰਡਰ ਰੇਂਜ ਅੰਮ੍ਰਿਤਸਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸਦੇ ਨਾਲ ਹੀ ਛੇ ਤਰੱਕੀ ਪ੍ਰਾਪਤ ਡਿਪਟੀ ਡਾਇਰੈਕਟਰਾਂ ‘ਚੋਂ ਰੁਚੀ ਕਾਲੜਾ ਨੂੰ ਬਠਿੰਡਾ, ਰਸ਼ਿਮ ਵਰਮਾ ਨੂੰ ਹੈੱਡਕੁਆਰਟਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਧੂ ਚਾਰਜ, ਨਵਦੀਪ ਸਿੰਘ ਗਿੱਲ ਨੂੰ ਹੈੱਡਕੁਆਰਟਰ ਚੰਡੀਗੜ੍ਹ ਵਿਖੇ, ਪ੍ਰਭਦੀਪ ਸਿੰਘ ਕੌਲਧਰ ਨੂੰ ਹੈੱਡਕੁਆਰਟਰ ਅਤੇ ਸੰਗਰੂਰ ਵਿਖੇ ਵਾਧੂ ਚਾਰਜ, ਹਕੀਮ ਥਾਪਰ ਨੂੰ ਜਲੰਧਰ ਵਿਖੇ ਅਤੇ ਹਰਦੀਪ ਸਿੰਘ ਨੂੰ ਹੈੱਡਕੁਆਰਟਰ ਵਿਖੇ ਤਾਇਨਾਤ ਕੀਤਾ ਗਿਆ ਹੈ।
Read More: ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਲਈ ਤਰੱਕੀ ਕੋਟਾ 75 ਫੀਸਦੀ ਕਰਨ ਦਾ ਫ਼ੈਸਲਾ