ਪੰਜਾਬ 03 ਅਕਤੂਬਰ 2025: ਪੰਜਾਬ ਸਰਕਾਰ ਨੇ ਦੁਸਹਿਰੇ ਦੇ ਸ਼ੁਭ ਮੌਕੇ ‘ਤੇ ਸੁਨਾਮ ਵਾਸੀਆਂ ਲਈ ਅਹਿਮ ਕਦਮ ਚੁੱਕਿਆ | ਪੰਜਾਬ ਸਰਕਾਰ ਨੇ ਸੁਨਾਮ ‘ਚ ₹15.22 ਕਰੋੜ ਦੇ ਇਸ ਸਵੱਛ ਜਲ ਸਪਲਾਈ ਪ੍ਰੋਜੈਕਟ ਦੇ ਸ਼ੁਭ ਆਰੰਭ ਕੀਤਾ ਹੈ | ਇਸ ਪ੍ਰੋਜੈਕਟ ਨਾਲ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ।
ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ | ਇਸ ਪ੍ਰੋਜੈਕਟ ਤਹਿਤ, ਸੁਨਾਮ ਦੀਆਂ ਗਲੀਆਂ ਅਤੇ ਮੁਹੱਲਿਆਂ ‘ਚ 34 ਕਿਲੋਮੀਟਰ ਲੰਬੀ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ, ਜਿਸ ਨਾਲ ਸ਼ਹਿਰ ਦੇ 1,472 ਘਰਾਂ ਤੱਕ ਹੁਣ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਨਲ ਰਾਹੀਂ ਪਹੁੰਚੇਗਾ।
ਜਲ ਸਪਲਾਈ ਨੂੰ ਨਿਯਮਤ ਅਤੇ ਮਜ਼ਬੂਤ ਬਣਾਈ ਰੱਖਣ ਲਈ 2 ਲੱਖ ਲੀਟਰ ਸਮਰੱਥਾ ਵਾਲੀ ਇੱਕ ਵਿਸ਼ਾਲ ਪਾਣੀ ਦੀ ਟੈਂਕੀ ਦਾ ਨਿਰਮਾਣ ਵੀ ਕੀਤਾ ਜਾਵੇਗਾ। ਅਕਸਰ ਗੰਦੇ ਪਾਣੀ ਕਾਰਨ ਕਈ ਵਾਰ ਬਿਮਾਰੀਆਂ ਵੀ ਫੈਲ ਜਾਂਦੀਆਂ ਸਨ। ਹੁਣ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਦਿੱਕਤਾਂ ਤੋਂ ਰਾਹਤ ਮਿਲੇਗੀ| ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹਰ ਘਰ ਤੱਕ ਸਹੂਲਤ ਪਹੁੰਚਾਉਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨਾ ਸਭ ਤੋਂ ਵੱਡੀ ਤਰਜੀਹ ਹੈ।
Read More: ‘ਉੱਨਤ ਕਿਸਾਨ’ ਐਪ ’ਤੇ ਕਿਸਾਨ ਘਰ ਬੈਠੇ ਹੀ ਬੁੱਕ ਕਰ ਸਕਦੇ ਹਨ ਮਸ਼ੀਨਾਂ: ਗੁਰਮੀਤ ਸਿੰਘ ਖੁੱਡੀਆਂ




