27 ਮਾਰਚ 2025: ਪੰਜਾਬ ਵਿਧਾਨ ਸਭਾ (punjab vidhan sabha) ਦੇ ਬਜਟ ਸੈਸ਼ਨ ਦੀ ਅੱਜ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋ ਗਈ ਹੈ। ਸਦਨ ਵਿੱਚ ਪ੍ਰਸ਼ਨ ਕਾਲ ਚੱਲ ਰਿਹਾ ਹੈ ਅਤੇ ਵਿਧਾਇਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਹਨ।
ਇਸ ਦੌਰਾਨ ਪੰਜਾਬ ਵਿਧਾਨ ਸਭਾ (punjab vidhan sabha) ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਲੇਬਰ ਇੰਸਪੈਕਟਰਾਂ ’ਤੇ ਸਵਾਲ ਉਠਾਏ। ਉਨ੍ਹਾਂ ਦੱਸਿਆ ਕਿ ਲੇਬਰ ਇੰਸਪੈਕਟਰਾਂ ਦੀਆਂ 95 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 35 ਕੰਮ ਕਰ ਰਹੀਆਂ ਹਨ। ਇਸ ਕਾਰਨ ਉਕਤ ਇੰਸਪੈਕਟਰਾਂ ਲਈ ਹਰ ਵਿਭਾਗ ਵਿੱਚ ਕੰਮ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਲੇਬਰ ਇੰਸਪੈਕਟਰ (labour inspector) ਇੱਕ ਦਿਨ ਲਈ ਬੁਢਲਾਡਾ ਆਉਂਦਾ ਹੈ ਅਤੇ ਉਸ ਦਿਨ ਲੇਬਰ ਇੰਸਪੈਕਟਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਟਾਫ਼ ਦੀ ਘਾਟ ਹੈ ਤਾਂ ਡੀਸੀ ਦਫ਼ਤਰਾਂ ਵਿੱਚ ਕਾਫੀ ਕਲਰਕ ਹਨ ਇਸ ਲਈ ਇਸ ਕੰਮ ਲਈ 2-3 ਕਲਰਕ ਰੱਖੇ ਜਾ ਸਕਦੇ ਹਨ।
ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ 52 ਇੰਸਪੈਕਟਰਾਂ ਦੀ ਭਰਤੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 9-03-25 ਨੂੰ ਪੇਪਰ ਹੋਇਆ ਹੈ ਅਤੇ ਨੌਜਵਾਨਾਂ ਨੇ ਪ੍ਰੀਖਿਆ ਦਿੱਤੀ ਹੈ। ਵਿਭਾਗ ਵਿੱਚ ਲੇਬਰ ਇੰਸਪੈਕਟਰਾਂ ਦੀ ਕਮੀ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ।
Read More: ਪੰਜਾਬ ਵਿਧਾਨ ਸਭਾ ‘ਚ ਹਰਜੋਤ ਬੈਂਸ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ