ਚੰਡੀਗੜ੍ਹ, 17 ਅਕਤੂਬਰ 2025: ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਸੈਕਟਰ ‘ਚ ਸਾਕਾਰਾਤਮਕ ਬਦਲਾਅ ਲਈ ਹਾਲ ਹੀ ‘ਚ ਬਣਾਈ ਸੈਕਟਰ ਵਿਸ਼ੇਸ਼ ਕਮੇਟੀ ਦੀ ਪਲੇਠੀ ਬੈਠਕ ਪੁੱਡਾ ਭਵਨ, ਐਸ.ਏ.ਐਸ. ਨਗਰ ਵਿਖੇ ਹੋਈ।
ਇਸ ਬੈਠਕ ‘ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੌਜੂਦ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਰੀਅਲ ਅਸਟੇਟ ਸੈਕਟਰ ਵੱਲੋਂ ਸੂਬੇ ਦੇ ਵਿਕਾਸ ‘ਚ ਪਾਏ ਜਾ ਰਹੇ ਯੋਗਦਾਨ ਨੂੰ ਬਾਖੂਬੀ ਸਮਝਦੀ ਹੈ ਕਿਉਂ ਜੋ ਇਸ ਖੇਤਰ ਦੀ ਤਰੱਕੀ ਦੇ ਨਾਲ ਸੂਬੇ ਦੀ ਅਰਥ ਵਿਵਸਥਾ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਖੇਤਰ ਵਿਸ਼ੇਸ਼ ਕਮੇਟੀ ਸਰਕਾਰ ਨੂੰ ਆਪਣੇ ਸੁਝਾਅ ਦੇ ਕੇ ਰੀਅਲ ਅਸਟੇਟ ਸੈਕਟਰ ‘ਚ ਨਵੇਂ ਮਿਆਰ ਸਥਾਪਿਤ ਕਰੇਗੀ।
ਇਸ ਬੈਠਕ ‘ਚ ਪੰਜਾਬ ਸੀ.ਆਰ.ਈ.ਡੀ.ਏ.ਆਈ. ਦੇ ਪ੍ਰਧਾਨ ਜਗਜੀਤ ਸਿੰਘ ਮਾਝਾ ਵੱਲੋਂ ਰੀਅਲ ਅਸਟੇਟ ਸੈਕਟਰ ‘ਚ ਢਾਂਚਾਗਤ ਨੀਤੀਆਂ ਬਣਾਉਣ ਲਈ ਕਮੇਟੀ ਗਠਨ ਕਰਨ ਦੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕਮੇਟੀ ਦੇ ਚੇਅਰਮੈਨ ਦੀਪਕ ਗਰਗ (ਡਾਇਰੈਕਟਰ, ਮਾਰਬੇਲਾ ਗਰੁੱਪ) ਨੇ ਬੈਠਕ ਦੌਰਾਨ ਕਮੇਟੀ ਦੇ ਗਠਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਗੀ।
ਬੈਠਕ ‘ਚ ਆਉਣ ਵਾਲੇ ਦਿਨਾਂ ‘ਚ ਜਲੰਧਰ ਅਤੇ ਲੁਧਿਆਣਾ ਵਿਖੇ ਬਿਲਡਰਾਂ ਅਤੇ ਸੰਬਧਤ ਵਿਕਾਸ ਅਥਾਰਟੀਆਂ ਵਿਚਾਲੇ ਬੈਠਕ ਲਈ ਸਹਿਮਤੀ ਜਤਾਈ ਤਾਂ ਜੋ ਇਨ੍ਹਾਂ ਸ਼ਹਿਰਾਂ ‘ਚ ਰੀਅਲ ਅਸਟੇਟ ਖੇਤਰ ‘ਚ ਹੋਰ ਨਿਵੇਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾ ਸਕੇ।
ਰੀਅਲ ਅਸਟੇਟ ਖੇਤਰ ਨੂੰ ਹੋਰ ਨਿਵੇਸ਼-ਪੱਖੀ ਅਤੇ ਵਧੇਰੇ ਹੁਲਾਰਾ ਦੇਣ ਲਈ ਬੈਠਕ ‘ਚ ਸਮੂਹ ਮੈਂਬਰਾਂ ਵੱਲੋਂ ਕੁਝ ਨੁਕਤਿਆਂ ਜਿਵੇਂ ਸੀ.ਐਲ.ਯੂ, ਐਲ.ਓ.ਆਈ, ਲਾਇਸੈਂਸ ਅਤੇ ਹੋਰ ਪ੍ਰਵਾਨਗੀਆਂ ਜਾਰੀ ਕਰਨ ‘ਚ ਤੇਜ਼ੀ ਲਿਆਉਣ, ਪਾਰਸ਼ਿਅਲ ਕੰਪਲੀਸ਼ਨ ਸਰਟੀਫਿਕੇਟ ਅਤੇ ਕੰਪਲੀਸ਼ਨ ਸਰਟੀਫਿਕੇਟ ਨੂੰ ਜਾਰੀ ਕਰਨਾ ਸੁਖਾਵਾਂ ਬਣਾਉਣ ਅਤੇ ਪਲਾਟਾਂ ਦੀ ਹਾਈਪੌਥੀਕੇਸ਼ਨ ਅਤੇ ਡੀ-ਹਾਈਪੌਥੀਕੇਸ਼ਨ ਦੀ ਵਿਧੀ ਨੂੰ ਹੋਰ ਢੁਕਵਾਂ ਬਣਾਉਣ ਸੰਬਧੀ ਤੁਰੰਤ ਲੋਂੜੀਦੇ ਕਦਮ ਚੁੱਕਣ ‘ਤੇ ਸਹਿਮਤੀ ਜਤਾਈ।
Read More: ਕੈਬਨਿਟ ਮੰਤਰੀਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਲਈ CM ਸਟਾਲਿਨ ਨੂੰ ਦਿੱਤਾ ਸੱਦਾ