ਚੰਡੀਗੜ੍ਹ, 04 ਜੁਲਾਈ 2024: ਪੰਜਾਬ ਸਰਕਾਰ ਨੇ ਸੂਬੇ ਦੇ ਬੋਰਡਾਂ ਅਤੇ ਨਿਗਮਾਂ ‘ਚ ਖਾਲੀ ਪਏ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕਿਰ ਦਿੱਤੀ ਹੈ | ਇਸ ਸੰਬੰਧੀ ਖਾਲੀ ਪਏ ਕਈ ਅਹੁਦਿਆਂ ਬਾਰੇ ਜਾਣਕਾਰੀ ਮੰਗੀ ਗਈ ਹੈ | ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ |
ਉੱਚੇਰੀ ਸਿੱਖਿਆ ਨੇ ਪੰਜਾਬੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਦੀ ਪੋਸਟ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਇਸ ਸੰਬੰਧੀ ਅਰਜ਼ੀ ਦੇਣ ਦੀ ਅੰਤਿਮ ਤਾਰੀਖ਼ 22 ਜੁਲਾਈ ਰੱਖੀ ਗਈ ਹੈ | ਜਿਕਰਯੋਗ ਹੈ ਕਿ ਪ੍ਰੋ. ਅਰਵਿੰਦ ਦਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਕਾਰਜਕਾਲ 25 ਅਪ੍ਰੈਲ ਨੂੰ ਸਮਾਪਤ ਹੋ ਗਿਆ ਸੀ |