ਸੰਭਾਵੀ ਹੜ੍ਹ

ਪੰਜਾਬ ਸਰਕਾਰ ਨੇ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 23 ਜ਼ਿਲ੍ਹਿਆਂ ‘ਚ ਕੰਟਰੋਲ ਰੂਮ ਕੀਤੇ ਸਥਾਪਿਤ

ਚੰਡੀਗੜ੍ਹ,15 ਜੁਲਾਈ 2024: ਪੰਜਾਬ ਸਰਕਾਰ ਨੇ ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਦੇ 23 ਜ਼ਿਲ੍ਹਿਆਂ ‘ਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ | ਇਸਦੇ ਨਾਲ ਹੀ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਇਨ੍ਹਾਂ ਕੰਟਰੋਲ ਰੂਮਾਂ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ।

ਇਸ ਸਬੰਧੀ ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੰਭਾਵੀ ਹੜ੍ਹਾਂ ਨਜਿੱਠਣ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ | ਇਸਦੇ ਨਾਲ ਹੀ ਬਰਸਾਤੀ ਨਾਲੇ, ਡਰੇਨਾਂ ਅਤੇ ਚੋਅ ਦੀ ਸਫ਼ਾਈ ਲਈ ਪਹਿਲਾਂ ਤੋਂ ਸਾਰੇ ਜ਼ਿਲ੍ਹਿਆਂ ਡਿਪਟੀ ਕਮਿਸ਼ਨਰਾਂ ਨੂੰ ਹੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ |

ਕੰਟਰੋਲ ਰੂਮ:-

ਅੰਮ੍ਰਿਤਸਰ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ: 0183-2229125
ਬਰਨਾਲਾ : 01679-233031
ਬਠਿੰਡਾ: 0164-2862100,101
ਫਰੀਦਕੋਟ : 01639-250338
ਫਤਿਹਗੜ੍ਹ ਸਾਹਿਬ : 0176-323838
ਫਾਜ਼ਿਲਕਾ: 01638-262153
ਫਿਰੋਜ਼ਪੁਰ: 01632-244017
ਗੁਰਦਾਸਪੁਰ: 01874-266376
ਹੁਸ਼ਿਆਰਪੁਰ: 01882-220412
ਜਲੰਧਰ: 0181-2224417
ਕਪੂਰਥਲਾ: 01822-231990, 297220,233776
ਲੁਧਿਆਣਾ : 0161-2433100
ਮਲੇਰਕੋਟਲਾ: 01675-253772
ਮਾਨਸਾ ਦਾ 01652-229082
ਮੋਗਾ ਦਾ 01636-235206
ਸ੍ਰੀ ਮੁਕਤਸਰ ਸਾਹਿਬ: 01633-260341
ਪਠਾਨਕੋਟ: 0186-2346994
ਪਟਿਆਲਾ: 0175-2311321
ਰੂਪਨਗਰ: 01881-221157
ਸੰਗਰੂਰ : 01672-234196
ਮੋਹਾਲੀ: 0172-2219506
ਐਸ.ਬੀ.ਐਸ. ਨਗਰ: 01823-220645
ਤਰਨ ਤਾਰਨ: 01852-224107

ਇਹ ਕੰਟਰੋਲ ਰੂਮ 24 ਘੰਟੇ ਕਾਰਜ਼ਸ਼ੀਲ ਹਨ |

Scroll to Top