ਪੰਜਾਬ ਸਰਕਾਰ ਨੇ ਬਟਾਲਾ ਫਾਇਰ ਬ੍ਰਿਗੇਡ ਨੂੰ ਦਿੱਤਾ ਵੱਡਾ ਤੋਹਫ਼ਾ, ਲੰਬੇ ਸਮੇਂ ਤੋਂ ਮੁਲਾਜ਼ਮ ਕਰ ਰਹੇ ਸਨ ਮੰਗ

12 ਮਈ 2025: ਪੰਜਾਬ ਸਰਕਾਰ (punjab sarkar) ਨੇ ਅੱਜ ਬਟਾਲਾ ਫਾਇਰ ਬ੍ਰਿਗੇਡ ਟੀਮ ਵੱਡਾ ਤੋਹਫ਼ਾ ਦਿੱਤਾ ਹੈ, ਦੱਸ ਦੇਈਏ ਕਿ ਸਰਕਾਰ ਨੇ ਫਾਇਰ ਬ੍ਰਿਗੇਡ ਨੂੰ ਲੱਖਾ ਰੁਪਏ ਦਾ ਆਧੁਨਿਕ ਸਹੂਲਤਾ ਵਾਲਾ ਸਾਮਾਨ ਅਤੇ ਔਜ਼ਾਰ ਅਤੇ ਇਕ ਵਿਸ਼ੇਸ਼ ਅੱਗ ਤੇ ਕਾਬੂ ਪਾਉਣ ਵਾਲੀ ਛੋਟੀ ਗੱਡੀ ਦਿੱਤੀ ਹੈ|

ਇਸ ਮੌਕੇ MLA ਬਟਾਲਾ (batala) ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਕਹਿਣਾ ਕਿ ਇਹ ਮੰਗ ਲੰਬੇ ਸਮੇ ਤੋ ਇਸ ਵਿਭਾਗ ਦੀ ਸੀ ਕਿਉਕਿ ਬਟਾਲਾ ਦਾ ਅੰਦਰੂਨੀ ਸ਼ਹਿਰ ਵਿੱਚ ਬਹੁਤ ਤੰਗ ਬਜ਼ਾਰ ਹਨ ਅਤੇ ਉੱਥੇ ਰਿਹਾਇਸ਼ੀ ਘਰ ਵੀ ਹਨ ਅਤੇ ਜਦ ਵੀ ਕੋਈ ਅਣਸੁਖਾਵੀ ਅੱਗ ਲੱਗਣ ਦੀ ਘਟਨਾ ਹੁੰਦੀ ਹੈ ਤਾ ਉੱਥੇ ਬਹੁਤ ਮੁਸ਼ਕਿਲ ਆਉਂਦੀ ਸੀ ਲੇਕਿਨ ਹੁਣ ਸ਼ਹਿਰ ਦੀ ਜ਼ਰੂਰਤ ਅਤੇ ਵਿਭਾਗ ਵਲੋ ਕੀਤੀ ਮੰਗ ਨੂੰ ਪੂਰਾ ਕਰਦੇ ਹੋਏ ਜਿੱਥੇ ਗੱਡੀ ਦਿੱਤੀ ਗਈ ਹੈ |

ਉੱਥੇ ਹੀ ਜੋ ਸਾਮਾਨ ਪਹਿਲਾ ਇਹਨਾ ਵਿਭਾਗ ਕੋਲ ਨਹੀਂ ਸੀ ਉਹ ਵੀ ਮੁਹੱਈਆ ਕਰਵਾਇਆ ਗਿਆ ਹੈ ਜੋ ਆਧੁਨਿਕ ਸਾਮਾਨ ਹੈ ਅਤੇ ਨਵੀਂ ਤਕਨੀਕ ਦਾ ਹੈ ਜਿਸ ਨਾਲ ਕੋਈ ਵੀ ਮੁਸਾਬਿਤ ਦੀ ਘੜੀ ‘ਚ ਇਹ ਟੀਮ ਦੇ ਕੰਮ ਆਵੇਗਾ ਤਾ ਜੋ ਹਰ ਮੁਸੀਬਤ ਨਾਲ ਜਲਦੀ ਨਜਿੱਠਿਆ ਜਾ ਸਕੇ ਅਤੇ ਹਾਲਤ ਤੇ ਕਾਬੂ ਪਾਇਆ ਜਾ ਸਕੇ ।

ਫਾਇਰ ਬ੍ਰਿਗੇਡ ਅਧਿਕਾਰੀ ਨੀਰਜ ਸ਼ਰਮਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸਾਰੇ ਸਮਾਨ ਦੀ ਮੰਗ ਚਲੀ ਆ ਰਹੀ ਸੀ, ਇਸ ਮੰਗ ਤੇ ਗੌਰ ਕਰਦੇ ਹੋਏ ਪੰਜਾਬ ਸਰਕਾਰ ਨੇ 40 ਲੱਖ ਦੀ ਲਾਗਤ ਵਾਲਾ ਸਮਾਨ ਜਿਸ ਵਿੱਚ ਫਾਇਰ ਬ੍ਰਿਗੇਡ ਲਈ ਇਕ ਛੋਟੀ ਗੱਡੀ ਜੋ ਤੰਗ ਬਜਾਰਾਂ ਅਤੇ ਮੁਹੱਲਿਆਂ ਵਿੱਚ ਜਾ ਸਕਦੀ ਹੈ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ ਨਾਲ ਹੀ ਦੋ ਫਾਇਰ ਸੂਟ,,ਲੋਹਾ ਅਤੇ ਗੇਟ ਸਟਰ ਕੱਟਣ ਵਾਸਤੇ ਕਟਰ ਆਟੋਮੈਟਿਕ 15 ਫੁੱਟ ਲੰਬੀਆਂ ਲਾਈਟਾਂ ਜੋ ਆਪਣੇ ਆਪ ਜਨਰੇਟਰ ਦੇ ਨਾਲ ਕੰਮ ਕਰਦੀਆਂ ਹਨ ਅਤੇ ਇਕ ਗੈਸ ਡਿਟੈਕਟਰ ਦਿੱਤਾ ਹੈ ਇਸ ਸਮਾਨ ਨਾਲ ਕਾਫੀ ਫਾਇਦਾ ਮਿਲੇਗਾ |

ਉੱਥੇ ਹੀ ਸ਼ੈਰੀ ਕਲਸੀ (sherry kalsi) ਨੇ ਪੰਜਾਬ ਦੇ ਪਾਣੀ ਤੇ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਤੇ ਟਿੱਪਣੀ ਕਰਦੇ ਕਿਹਾ ਕਿ ਜੋ ਵਿਰੋਧੀ ਪਾਰਟੀਆ ਵਾਲੇ ਕਦੇ ਆਪਣੇ ਆਪ ਨੂੰ ਪੰਜਾਬ ਦੇ ਪਾਣੀ ਦੇ ਰਾਖੇ ਦੱਸਦੇ ਸਨ ਅੱਜ ਕੋਈ ਵੀ ਨਹੀਂ ਗੱਲ ਕਰ ਰਿਹਾ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (bhagwant singh maan) ਅਤੇ ਆਪ ਪਾਰਟੀ ਪੰਜਾਬ ਦੇ ਇਸ ਪਾਣੀ ਦੇ ਹੱਕ ਦੀ ਲੜਾਈ ਲੜ ਰਹੀ ਹੈ ਅਤੇ ਇਹ ਪਾਣੀ ਤੇ ਪੰਜਾਬ ਦਾ ਹੱਕ ਹੈ ਅਤੇ ਉਹ ਅਤੇ ਉਹਨਾਂ ਦੀ ਪੂਰੀ ਪਾਰਟੀ ਅਤੇ ਪੰਜਾਬ ਸਰਕਾਰ ਇਹ ਲੜਾਈ ਜਾਰੀ ਰੱਖੇਗੀ ।

Read More: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੁਧਿਆਣਾ ਦੌਰਾ ਦੋ ਦਿਨਾਂ ‘ਚ ਦੋ ਵਾਰ ਰੱਦ

Scroll to Top