ਨਿਵੇਸ਼

ਪੰਜਾਬ ਸਰਕਾਰ ਦਾ ਅੰਕੜਾ, ਫੂਡ, ਮੈਨੂਫੈਕਚਰਿੰਗ ਤੇ ਆਟੋ ਸੈਕਟਰ ‘ਚ 3,000 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ

ਚੰਡੀਗੜ੍ਹ, 09 ਅਕਤੂਬਰ 2025: ਪੰਜਾਬ ਸਰਕਾਰ ਮੁਤਾਬਕ ਮਾਰਚ 2022 ਤੋਂ ਹੁਣ ਤੱਕ ₹1.23 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਤੇ 4.7 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਪੰਜਾਬ ਨੂੰ ਨਵੀਆਂ ਉਚਾਈਆਂ ਤੇ ਲੈ ਗਏ ਹਨ | ਪੰਜਾਬ ਸਰਕਾਰ ਮੁਤਾਬਕ ਪੰਜਾਬ ਨੇ 2021 ਤੋਂ ਹੁਣ ਤੱਕ ₹18,000 ਕਰੋੜ ਤੋਂ ਵੱਧ ਦੀ ਵਿਦੇਸ਼ੀ ਨਿਵੇਸ਼ ਹਾਸਲ ਕੀਤੀ ਹੈ, ਜਿਸ ‘ਚ 2025 ‘ਚ ਹੀ ₹8,000 ਕਰੋੜ ਤੋਂ ਵੱਧ ਦੀਆਂ ਨਵੀਆਂ ਪ੍ਰੋਜੈਕਟਾਂ ਸ਼ਾਮਲ ਹਨ। Amazon, Nissan-Renault, Siemens, De Heus ਤੇ PepsiCo ਵਰਗੀਆਂ ਵਿਸ਼ਵ ਦੀਆਂ ਜਪਾਨ, ਅਮਰੀਕਾ, ਜਰਮਨੀ, ਨੀਦਰਲੈਂਡਜ਼ ਤੇ ਯੂਕੇ ਦੇਸ਼ਾਂ ਦੀ ਵੱਡੀਆਂ ਕੰਪਨੀਆਂ ਨੇ ਪੰਜਾਬ ‘ਚ ਨਿਵੇਸ਼ ਲਈ ਦਿਲਚਸਪੀ ਦਿਖਾਈ ਹੈ |

ਪਟਿਆਲਾ ਦੇ ਰਾਜਪੁਰਾ ‘ਚ ਨੀਦਰਲੈਂਡਜ਼ ਦੀ ਸਦੀ ਪੁਰਾਣੀ ਕੰਪਨੀ De Heus ਨੇ ਸਿਰਫ ਦੋ ਸਾਲ ‘ਚ ₹150 ਕਰੋੜ ਦਾ ਆਧੁਨਿਕ ਪਸ਼ੂ ਆਹਾਰ ਪਲਾਂਟ ਸ਼ੁਰੂ ਕੀਤਾ। ਇਹ 300 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਵੇਗਾ ਤੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਕਿਸਾਨਾਂ ਨੂੰ ਨਵਾਂ ਬਾਜ਼ਾਰ ਦੇਵੇਗਾ।

ਮੋਹਾਲੀ ‘ਚ Amazon Web Services ਨੇ ₹7,000 ਕਰੋੜ ਦੇ AI ਤੇ ਡਾਟਾ ਸੈਂਟਰਾਂ ਦਾ ਐਲਾਨ ਕੀਤਾ, ਜੋ 500 ਤੋਂ ਵੱਧ ਨੌਜਵਾਨਾਂ ਨੂੰ ਹਾਈ-ਟੈਕ ਨੌਕਰੀਆਂ ਦੇਵੇਗਾ। ਲੁਧਿਆਣਾ ‘ਚ ਜਪਾਨ-ਫਰਾਂਸ ਦੀ Nissan-Renault ਨੇ ₹500 ਕਰੋੜ ਦਾ ਇਲੈਕਟ੍ਰਿਕ ਵਾਹਨ ਪਲਾਂਟ ਸ਼ੁਰੂ ਕੀਤਾ, ਜੋ 300 ਨੌਜਵਾਨਾਂ ਲਈ ਰੋਜ਼ਗਾਰ ਤੇ ਪੰਜਾਬ ਦੀਆਂ ਸੜਕਾਂ ਤੇ ਹਰਿਆ ਭਵਿੱਖ ਲਿਆਏਗਾ।

ਬਠਿੰਡਾ ਤੇ ਫਾਜ਼ਿਲਕਾ ‘ਚ ਜਰਮਨੀ ਦੀ Siemens Energy ਨੇ ₹450 ਕਰੋੜ ਦੇ ਸੋਲਰ-ਵਿੰਡ ਪ੍ਰੋਜੈਕਟ ਨਾਲ 200 ਨੌਕਰੀਆਂ ਤੇ ਵਾਤਾਵਰਣ ਦੀ ਨਵੀਂ ਉਮੀਦ ਜਗਾਈ ਹੈ। ਸੰਗਰੂਰ ‘ਚ PepsiCo ਨੇ ₹150 ਕਰੋੜ ਦੇ ਫੂਡ ਪ੍ਰੋਸੈਸਿੰਗ ਵਿਸਥਾਰ ਨਾਲ 100 ਨੌਕਰੀਆਂ ਤੇ ਟਿਕਾਊ ਪੈਕੇਜਿੰਗ ਨੂੰ ਵਧਾਵਾ ਦਿੱਤਾ ਹੈ। Nestlé, Hindustan Unilever, Cargill ਤੇ Freudenberg ਵਰਗੇ ਬ੍ਰਾਂਡਾਂ ਨੇ ਵੀ 2023 ਤੋਂ ₹3,000 ਕਰੋੜ ਤੇ 3,000 ਨੌਕਰੀਆਂ ਦਿੱਤੀਆਂ ਹਨ |

ਫਾਸਟਟ੍ਰੈਕ ਪੰਜਾਬ ਪੋਰਟਲ, ਜੋ ਭਾਰਤ ਦਾ ਸਭ ਤੋਂ ਤੇਜ਼ ਸਿੰਗਲ-ਵਿੰਡੋ ਸਿਸਟਮ ਹੈ, 150 ਤੋਂ ਵੱਧ ਸੇਵਾਵਾਂ ਦਿੰਦਾ ਹੈ। ਪੰਜਾਬ ਰਾਈਟ ਟੂ ਬਿਜ਼ਨੈਸ ਐਕਟ ਦੇ ਤਹਿਤ ₹125 ਕਰੋੜ ਤੱਕ ਦੀਆਂ ਪ੍ਰੋਜੈਕਟਾਂ ਨੂੰ 5 ਦਿਨ ਚ ਮਨਜ਼ੂਰੀ ਤੇ 45 ਦਿਨ ਚ ਪੂਰੀ ਇਜਾਜ਼ਤ ਮਿਲਦੀ ਹੈ, ਜੋ ਨਿਵੇਸ਼ਕਾਂ ਦਾ ਦਿਲ ਜਿੱਤ ਰਹੀ ਹੈ। ਸਸਤੀ ਬਿਜਲੀ, ਜ਼ਮੀਨ ਤੇ ਟੈਕਸ ਛੋਟ ਨੇ ਪੰਜਾਬ ਨੂੰ ਨਿਵੇਸ਼ ਦਾ ਪਹਿਲਾ ਪਿਆਰ ਬਣਾਇਆ ਹੈ।

ਭਾਰਤ ਦੇ 17% ਕਣਕ ਉਤਪਾਦਨ ਦਾ ਫਾਇਦਾ ਚੁੱਕ ਕੇ Nestlé ਤੇ PepsiCo ਵਰਗੇ ਬ੍ਰਾਂਡ ਇਸਨੂੰ ਫੂਡ ਪ੍ਰੋਸੈਸਿੰਗ ਦਾ ਹੱਬ ਬਣਾ ਰਹੇ ਹਨ। ਲੁਧਿਆਣਾ-ਰੂਪਨਗਰ ‘ਚ Freudenberg ਤੇ Nissan-Renault ਦੇ ਆਟੋ ਕਲੱਸਟਰ ਚਮਕ ਰਹੇ ਹਨ। Siemens ਤੇ AWS ਦੇ ਨਾਲ ਪੰਜਾਬ ਸੋਲਰ ਤੇ ਟੈਕਨੋਲੋਜੀ ‘ਚ ਦੇਸ਼ ਦਾ ਸਿਰਮੌਰ ਹੈ। ਅਮ੍ਰਿਤਸਰ ‘ਚ ਪ੍ਰਸਤਾਵਿਤ ਫਿਲਮ ਸਿਟੀ ਤੇ ਸੈਰ-ਸਪਾਟੇ ਦੀਆਂ ਨੀਤੀਆਂ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਹੀਆਂ ਹਨ।

ਪੰਜਾਬ ਸਰਕਾਰ ਮੁਤਾਬਕ ਸੂਬੇ ਦਾ GSDP ₹8.91 ਲੱਖ ਕਰੋੜ ਤੱਕ ਪਹੁੰਚਿਆ ਹੈ, ਜੋ 9% ਸਾਲਾਨਾ ਵਾਧੇ ਦਾ ਪ੍ਰਤੀਕ ਹੈ। ਸਿਰਫ 1.5% ਜ਼ਮੀਨ ਦੇ ਨਾਲ, ਪੰਜਾਬ ਦੇਸ਼ ਦੀ ਆਰਥਿਕਤਾ ‘ਚ ਸ਼ਾਨਦਾਰ ਯੋਗਦਾਨ ਦੇ ਰਿਹਾ ਹੈ। ਇਹ ਨਿਵੇਸ਼ ਨਾ ਸਿਰਫ ਨੌਕਰੀਆਂ ਲਿਆ ਰਹੇ ਹਨ, ਸਗੋਂ ਨਿਰਯਾਤ ਨੂੰ ਵਧਾ ਰਹੇ ਹਨ ਤੇ ਪਾਣੀ-ਬਚਤ ਤਕਨੀਕਾਂ ਨਾਲ ਵਾਤਾਵਰਣ ਨੂੰ ਸੰਭਾਲ ਰਹੇ ਹਨ। ਹਰ ਪੰਜਾਬੀ ਲਈ ਰੋਜ਼ਗਾਰ ਤੇ ਸਨਮਾਨ ਹੁਣ ਇੱਕ ਹਕੀਕਤ ਹੈ, ਜੋ ‘ਆਪ’ ਸਰਕਾਰ ਦੇ ਵਾਅਦੇ ਤੇ ਉਸਦੀ ਮਿਹਨਤ ਦਾ ਨਤੀਜਾ ਹੈ।

ਸੀਐਮ ਭਗਵੰਤ ਮਾਨ ਨੇ ਦੁਨੀਆ ਨੂੰ 13-15 ਮਾਰਚ 2026 ਨੂੰ ਮੋਹਾਲੀ ‘ਚ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ‘ਚ ਬੁਲਾਇਆ ਹੈ। “ਇਹ ਸੱਮਿਟ ਪੰਜਾਬ ਦੀ ਤਾਕਤ ਦਾ ਉਤਸਵ ਹੈ। AI, ਸੈਮੀਕੰਡਕਟਰ ਤੇ ਹਰਿਤ ਊਰਜਾ ‘ਚ ₹20,000 ਕਰੋੜ ਤੋਂ ਵੱਧ ਨਿਵੇਸ਼ ਲਿਆਵਾਂਗੇ।

Read More: ਪ੍ਰਬੰਧਕੀ ਵਿਭਾਗ ਪ੍ਰਸਤਾਵਾਂ ਦੀ ਅੰਤਿਮ ਪ੍ਰਕਿਰਿਆ ‘ਚ ਯੂਨੀਅਨ ਆਗੂਆਂ ਨੂੰ ਸ਼ਾਮਲ ਕੀਤਾ ਜਾਵੇ: ਹਰਪਾਲ ਸਿੰਘ ਚੀਮਾ

Scroll to Top