ਆਨਲਾਈਨ ਸੇਵਾਵਾਂ

ਪੰਜਾਬ ਸਰਕਾਰ ਨੇ ਇਸ ਵਿਭਾਗ ਦਾ ਬਦਲਿਆ ਨਾਮ, ਜਾਣੋ ਵੇਰਵਾ

23 ਜੁਲਾਈ 2025: ਪੰਜਾਬ ਸਰਕਾਰ (Punjab goverment) ਨੇ ਇੱਕ ਵਿਭਾਗ ਦਾ ਨਾਮ ਬਦਲ ਦਿੱਤਾ ਹੈ। ਇਹ ਵਿਭਾਗ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਸੀ, ਜਿਸਦਾ ਨਾਮ ਬਦਲ ਦਿੱਤਾ ਗਿਆ ਹੈ। ਪ੍ਰਸ਼ਾਸਕੀ ਸੁਧਾਰ ਅਤੇ ਸੂਚਨਾ ਸ਼ਿਕਾਇਤ ਵਿਭਾਗ ਦਾ ਨਾਮ ਬਦਲ ਦਿੱਤਾ ਗਿਆ ਹੈ। ਹੁਣ ਇਸ ਵਿਭਾਗ ਨੂੰ ਸੁਧਾਰ, ਪ੍ਰਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ ਵਜੋਂ ਜਾਣਿਆ ਜਾਵੇਗਾ।

ਇਸ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ (notification) ਵੀ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ਮੁੱਖ ਮੰਤਰੀ ਦੀ ਸਲਾਹ ‘ਤੇ ਪੰਜਾਬ ਦੇ ਰਾਜਪਾਲ ਦੁਆਰਾ ਕੈਬਨਿਟ ਮੰਤਰੀ ਅਮਨ ਅਰੋੜਾ(aman arora) ਨੂੰ ਅਲਾਟ ਕੀਤੇ ਗਏ ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਦਾ ਨਾਮ ਬਦਲ ਕੇ ਹੁਣ ਸੁਧਾਰ, ਪ੍ਰਸ਼ਾਸਨ ਅਤੇ ਸੂਚਨਾ ਤਕਨਾਲੋਜੀ ਵਿਭਾਗ (Technology Department) ਰੱਖਿਆ ਗਿਆ ਹੈ।

Read More: ਜਨਵਰੀ ‘ਚ ਸਰਦ ਰੁੱਤ ਇਜਲਾਸ,ਪਹਿਲੇ ਹਫਤੇ ਹੀ ਹੋਵੇਗਾ ਸ਼ੁਰੂ

Scroll to Top