ਪੰਜਾਬ ਕੈਬਨਿਟ ਬੈਠਕ

Punjab Cabinet Meeting: ਪੰਜਾਬ ਸਰਕਾਰ ਨੇ 29 ਦਸੰਬਰ ਨੂੰ ਸੱਦੀ ਕੈਬਨਿਟ ਬੈਠਕ

ਚੰਡੀਗੜ੍ਹ, 26 ਦਸੰਬਰ 2025: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 29 ਦਸੰਬਰ ਨੂੰ ਕੈਬਨਿਟ ਬੈਠਕ ਸੱਦੀ ਹੈ। ਇਹ ਕੈਬਨਿਟ ਬੈਠਕ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਇਹ ਕੈਬਨਿਟ ਬੈਠਕ ਮਨਰੇਗਾ ‘ਤੇ ਵਿਸ਼ੇਸ਼ ਸੈਸ਼ਨ ਤੋਂ ਠੀਕ ਪਹਿਲਾਂ ਸੱਦੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਸਿਹਤ ਬੀਮਾ ਯੋਜਨਾ ਅਤੇ ਵੱਖ-ਵੱਖ ਵਿਭਾਗਾਂ ‘ਚ ਕਈ ਭਰਤੀ ਮੁੱਦਿਆਂ ‘ਤੇ ਫੈਸਲੇ ਲਏ ਜਾ ਸਕਦੇ ਹਨ।

ਪੰਜਾਬ ਸਰਕਾਰ ਦੀ ਕੈਬਨਿਟ ਬੈਠਕ 20 ਦਸੰਬਰ, 2025 ਨੂੰ ਹੋਈ ਸੀ। ਇਸ ਬੈਠਕ ‘ਚ ਲਿਆ ਗਿਆ ਮੁੱਖ ਫੈਸਲਾ 30 ਦਸੰਬਰ, 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਸੀ, ਜਿਸ ‘ਚ ਕੇਂਦਰ ਸਰਕਾਰ ਦੇ VB-G RAM G ਬਿੱਲ 2025 (ਮਨਰੇਗਾ ਨੂੰ ਪ੍ਰਭਾਵਿਤ ਕਰਨ ਵਾਲਾ ਪ੍ਰਸਤਾਵਿਤ ਬਿੱਲ) ਦਾ ਵਿਰੋਧ ਕਰਨ ਦਾ ਮਤਾ ਪਾਸ ਕੀਤਾ ਗਿਆ।

Read More: ਪੰਜਾਬ ਸਰਕਾਰ ਨੇ 30 ਦਸੰਬਰ ਨੂੰ ਵਿਸ਼ੇਸ਼ ਸੈਸ਼ਨ ਬੁਲਾਇਆ, ਜਾਣੋ ਕੈਬਨਿਟ ਬੈਠਕ ਦੇ ਅਹਿਮ ਫੈਸਲੇ

ਵਿਦੇਸ਼

Scroll to Top