ਪੰਜਾਬ, 7 ਅਕਤੂਬਰ 2025: ਪੰਜਾਬ ਸਰਕਾਰ ਨੇ ਕੋਲਡਰਿਫ ਖੰਘ ਦੇ ਸਿਰਪ ਦੀ ਵਿਕਰੀ ਅਤੇ ਵਰਤੋਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੱਧ ਪ੍ਰਦੇਸ਼ ‘ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਸਬੰਧ ‘ਚ ਸਿਹਤ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ਦੇ ਸਾਰੇ ਪ੍ਰਚੂਨ ਵਿਕਰੇਤਾ, ਵਿਤਰਕ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ/ਸਿਹਤ ਸੰਭਾਲ ਸੰਸਥਾਵਾਂ ਆਦਿ ਇਸ ਉਤਪਾਦ ਨੂੰ ਨਹੀਂ ਖਰੀਦਣਗੇ, ਵੇਚਣਗੇ ਜਾਂ ਵਰਤੋਂ ਨਹੀਂ ਕਰਨਗੇ। ਜੇਕਰ ਸੂਬੇ ‘ਚ ਇਸ ਉਤਪਾਦ ਦਾ ਕੋਈ ਸਟਾਕ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਇਸਦੀ ਰਿਪੋਰਟ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਕਰਨ ਲਈ ਕਿਹਾ ਗਿਆ ਹੈ। ਤਾਮਿਲਨਾਡੂ ‘ਚ ਬਣੀ ਇਸ ਸਿਰਪ ‘ਚ ਡਾਇਥਾਈਲੀਨ ਗਲਾਈਕੋਲ ਨਾਲ ਮਿਲਾਵਟ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ।
Read More: Cough Syrup: ਖੰਘ ਦੀ ਦਵਾਈ ਪੀਣ ਤੋਂ ਬਾਅਦ 16 ਬੱਚਿਆਂ ਦੀ ਮੌ.ਤ, ਜਾਂਚ ਲਈ SIT ਦਾ ਗਠਨ