ਚੰਡੀਗੜ੍ਹ, 19 ਜਨਵਰੀ 2026: ਪੰਜਾਬ ਸਰਕਾਰ ਨੇ ਤਿੰਨ ਆਈਏਐਸ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਅਨਿੰਦਿਤਾ ਮਿੱਤਰਾ ਨੂੰ ਸੂਬੇ ਦਾ ਨਵਾਂ ਮੁੱਖ ਚੋਣ ਅਫਸਰ, ਪੰਜਾਬ-ਕਮ-ਪ੍ਰਬੰਧਕੀ ਸਕੱਤਰ, ਚੋਣਾਂ ਵਿਭਾਗ ਨਿਯੁਕਤ ਕੀਤਾ ਗਿਆ ਹੈ। ਪਨਸਪ ਦੀ ਡਾਇਰੈਕਟਰ ਅਤੇ ਸਿਵਲ ਏਵੀਏਸ਼ਨ ਅਤੇ ਮਾਲੀਆ ਸਕੱਤਰ ਸੋਨਾਲੀ ਗਿਰੀ ਨੂੰ ਸਕੂਲ ਸਿੱਖਿਆ ਅਤੇ ਉੱਚ ਸਿੱਖਿਆ ਦੇ ਪ੍ਰਬੰਧ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ।

ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਸਹਿਕਾਰੀ ਬੈਂਕ ਦੇ ਐਮਡੀ ਗਿਰੀਸ਼ ਦਿਆਲਨ ਨੂੰ ਪੀਆਈਡੀਬੀ ਦੇ ਪ੍ਰਬੰਧ ਨਿਰਦੇਸ਼ਕ ਦਾ ਵੀ ਚਾਰਜ ਦਿੱਤਾ ਗਿਆ ਹੈ। ਸੋਨਾਲੀ ਅਤੇ ਦਿਆਲਨ ਨੂੰ ਦਿੱਤੇ ਗਏ ਵਾਧੂ ਵਿਭਾਗ ਪਹਿਲਾਂ ਅਨਿੰਦਿਤਾ ਮਿੱਤਰਾ ਦੁਆਰਾ ਸੰਭਾਲੇ ਜਾਂਦੇ ਸਨ।
Read More: ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ




