ਪੰਜਾਬ, 12 ਨਵੰਬਰ 2025: ਇਤਿਹਾਸਕ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਜਿੱਤ ਤੋਂ ਨੌਂ ਦਿਨਾਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੀਆਂ ਮਹਿਲਾ ਖਿਡਾਰਨਾਂ ਲਈ ਅਹਿਮ ਐਲਾਨ ਕੀਤਾ ਹੈ | ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੀ ਹਰ ਮਹਿਲਾ ਖਿਡਾਰਨ ਨੂੰ ₹1.5 ਕਰੋੜ (1.5 ਕਰੋੜ ਰੁਪਏ) ਦਾ ਇਨਾਮ ਦਿੱਤਾ ਜਾਵੇਗਾ। ਇਸ ਦਾ ਅਧਿਕਾਰਤ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਸੀ।
ਪਹਿਲਾਂ, ਤਰਨ ਤਾਰਨ ਜ਼ਿਮਨੀ ਚੋਣ ਲਈ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰ ਕੋਈ ਐਲਾਨ ਨਹੀਂ ਕਰ ਸਕੀ ਸੀ। ਹੁਣ, ਚੋਣਾਂ ਵਾਲੇ ਦਿਨ ਪੰਜਾਬ ਸਰਕਾਰ ਨੇ ਖਿਡਾਰਨਾਂ ਦੇ ਸਨਮਾਨ ‘ਚ ਇਹ ਫੈਸਲਾ ਲਿਆ ਹੈ। ਇਹ ਇਨਾਮ ਪੰਜਾਬ ਦੀਆਂ ਤਿੰਨ ਮਹਿਲਾ ਕ੍ਰਿਕਟਰਾਂ, ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਦਿੱਤਾ ਜਾਵੇਗਾ।
ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਪਹਿਲਾਂ ਹੀ ਪੰਜਾਬ ਪੁਲਿਸ ‘ਚ ਡੀਐਸਪੀ ਹੈ, ਜਦੋਂ ਕਿ ਹਰਲੀਨ ਅਤੇ ਅਮਨਜੋਤ ਇਸ ਸਮੇਂ ਕੋਈ ਸਰਕਾਰ ਨਿਕਰੀ ਨਹੀਂ ਹੈ। ਸ਼ਨੀਵਾਰ ਨੂੰ, ਦੋਵਾਂ ਖਿਡਾਰੀਨਾਂ ਦਾ ਚੰਡੀਗੜ੍ਹ ‘ਚ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਸੰਸਦ ਮੈਂਬਰ ਹਰਮੀਤ ਸਿੰਘ ਮੀਤ ਹੇਅਰ ਦੁਆਰਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।
Read More: IND ਬਨਾਮ AUS: ਭਾਰਤ ਨੇ ਆਸਟ੍ਰੇਲੀਆ ਖ਼ਿਲਾਫ ਟੀ-20 ਸੀਰੀਜ਼ ਜਿੱਤੀ, 5ਵਾਂ ਮੈਚ ਮੀਂਹ ਕਾਰਨ ਰੱਦ




