ਚੰਡੀਗੜ੍ਹ, 05 ਸਤੰਬਰ 2025: ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਸੂਬੇ ‘ਚ ਹੜ੍ਹਾਂ ਦੇ ਚੱਲਦੇ ਸਾਰੇ ਪੈਟਰੋਲ ਪੰਪਾਂ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ ‘ਤੇ ਕੁੱਲ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪ੍ਰਤੀ ਗੈਸ ਏਜੰਸੀ ਦੇ ਆਧਾਰ ‘ਤੇ 1320 ਗੈਸ ਸਿਲੰਡਰ ਅਲਾਟ ਕੀਤੇ ਹਨ।
ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ ‘ਤੇ 4000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ | ਇਸਦੇ ਨਾਲ ਹੀ ਪ੍ਰਤੀ ਏਜੰਸੀ ਦੇ ਆਧਾਰ ‘ਤੇ 50 ਗੈਸ ਸਿਲੰਡਰ ਅਲਾਟ ਕੀਤੇ ਹਨ। ਇਸੇ ਤਰ੍ਹਾਂ ਬਰਨਾਲਾ ਨੂੰ 1000 ਲੀਟਰ ਪੈਟਰੋਲ ਤੇ 1500 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ ਬਠਿੰਡਾ ਨੂੰ 1500 ਲੀਟਰ ਪੈਟਰੋਲ ਤੇ 3000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਲਾਟ ਕੀਤੇ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਪੈਟਰੋਲ ਪੰਪਾਂ ਨੂੰ 1000 ਲੀਟਰ ਪੈਟਰੋਲ ਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਹਨ।
ਵਿਭਾਗ ਦੇ ਮੁਤਾਬਕ ਫਿਰੋਜ਼ਪੁਰ ਅਤੇ ਫਾਜ਼ਿਲਕਾ (ਹਰੇਕ) ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਹਨ, ਗੁਰਦਾਸਪੁਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਹੁਸ਼ਿਆਰਪੁਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਜਲੰਧਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਫਤਿਹਗੜ੍ਹ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਕਪੂਰਥਲਾ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਮਲੇਰਕੋਟਲਾ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ,ਲੁਧਿਆਣਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ ਮਾਨਸਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤਾ ਗਿਆ ਹੈ |
ਇਸੇ ਤਰ੍ਹਾਂ ਪਠਾਨਕੋਟ ਲਈ 2000 ਲੀਟਰ ਪੈਟਰੋਲ, ਮੋਗਾ ਲਈ 1000 ਲੀਟਰ ਪੈਟਰੋਲ, 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਪਟਿਆਲਾ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 65 ਗੈਸ ਸਿਲੰਡਰ, ਰੂਪਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਸ੍ਰੀ ਮੁਕਤਸਰ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ, ਐਸ.ਏ.ਐਸ. ਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 80 ਗੈਸ ਸਿਲੰਡਰ, ਸੰਗਰੂਰ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਤਰਨਤਾਰਨ ਲਈ 3000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਨਾਲ 50 ਗੈਸ ਸਿਲੰਡਰ, ਐਸ.ਬੀ.ਐਸ. ਲਈ 2000 ਲੀਟਰ ਡੀਜ਼ਲ ਅਤੇ 2000 ਲੀਟਰ ਪੈਟਰੋਲ ਨਾਲ 100 ਗੈਸ ਸਿਲੰਡਰ ਅਲਾਟ ਕੀਤੇ ਹਨ।
Read More: Punjab flood: ਪੰਜਾਬ ‘ਚ ਹੜ੍ਹਾਂ ਕਾਰਨ 1900 ਤੋਂ ਵੱਧ ਪਿੰਡ ਪ੍ਰਭਾਵਿਤ, ਫੌਜ ਨੇ ਸਾਂਭਿਆ ਮੋਰਚਾ