Punjab ECI

ਪੰਜਾਬ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਚੋਣ ਨਤੀਜੇ ਜਾਰੀ

ਚੰਡੀਗੜ੍ਹ, 19 ਦਸੰਬਰ 2025: ਪੰਜਾਬ ਚੋਣ ਕਮਿਸ਼ਨ ਨੇ ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 346 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2834 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਚੋਣਾਂ ਦੇ ਨਤੀਜੇ ਐਲਾਨੇ ਹਨ। ਚੋਣ ਕਮਿਸ਼ਨ ਨੇ ਇਸ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਆਪ ਨੇ 218 ਜ਼ੋਨਾਂ, ਕਾਂਗਰਸ ਨੇ 62 ਜ਼ੋਨਾਂ, ਸ਼੍ਰੋਮਣੀ ਅਕਾਲੀ ਦਲ ਨੇ 46 ਜ਼ੋਨਾਂ, ਭਾਰਤੀ ਜਨਤਾ ਪਾਰਟੀ ਨੇ 7 ਜ਼ੋਨਾਂ, ਬਹੁਜਨ ਸਮਾਜ ਪਾਰਟੀ ਨੇ 3 ਜ਼ੋਨ ਅਤੇ ਆਈਐਨਡੀ ਨੇ 10 ਜ਼ੋਨਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ।

ਇਸਦੇ ਨਾਲ ਹੀ ਪੰਚਾਇਤ ਸੰਮਤੀ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 1529 ਜ਼ੋਨਾਂ, ਆਈਐਨਸੀ ਨੇ 611 ਜ਼ੋਨ, ਸ੍ਰੋਮਣੀ ਅਕਾਲੀ ਦਲ ਨੇ 449 ਜ਼ੋਨ, ਭਾਜਪਾ ਨੇ 73 ਜ਼ੋਨ, ਬੀਐਸਪੀ ਨੇ 28 ਜ਼ੋਨ ਅਤੇ ਆਈਐਨਡੀ ਨੇ 144 ਜ਼ੋਨ ਤੋਂ ਜਿੱਤ ਹਾਸਲ ਕੀਤੀ ਹੈ।

Punjab news

Read More: ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਬਲਾਕ ਸੰਮਤੀ ਸੀਟਾਂ ਜਿੱਤੀਆਂ

ਵਿਦੇਸ਼

Scroll to Top