ਚੰਡੀਗੜ੍ਹ, 23 ਸਤੰਬਰ 2024: ਪੰਜਾਬ ਮੰਤਰੀ ਮੰਡਲ (Punjab Cabinet) ‘ਚ ਅੱਜ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਰਾਜ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਅਤੇ ਸਮ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹੇ | ਨਵੇਂ ਚੁਣੇ ਇਨ੍ਹਾਂ ਪੰਜ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ |
ਹਰਦੀਪ ਸਿੰਘ ਮੁੰਡੀਆਂ
-ਮਾਲ ਵਿਭਾਗ
-ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
-ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਵਿਭਾਗ
ਤਰੁਨਪ੍ਰੀਤ ਸਿੰਘ ਸੌਂਦ
– ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ
– ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ
ਡਾ: ਰਵਜੋਤ ਸਿੰਘ
– ਸਥਾਨਕ ਸਰਕਾਰ ਵਿਭਾਗ (ਲੋਕਲ ਬਾਡੀ)
– ਪਾਰਲੀਮਾਨੀ ਮਾਮਲੇ ਵਿਭਾਗ
ਬਰਿੰਦਰ ਕੁਮਾਰ ਗੋਇਲ
– ਮਾਈਨਿੰਗ ਵਿਭਾਗ
– ਜਲ ਸਰੋਤ ਵਿਭਾਗ
ਮਹਿੰਦਰ ਭਗਤ
-ਬਾਗਬਾਨੀ ਵਿਭਾਗ