ਪੰਜਾਬ ‘ਚ ਕ੍ਰਿਕਟ ਖੇਡਣਾ ਵਾਲਾ ਦਿਲਪ੍ਰੀਤ ਬਾਜਵਾ ਕੈਨੇਡਾ ਦੀ ਟੀ-20 ਵਿਸ਼ਵ ਕੱਪ ਟੀਮ ਦਾ ਕਪਤਾਨ ਬਣਿਆ
ਸਪੋਰਟਸ, 18 ਜਨਵਰੀ 2026: ਕ੍ਰਿਕਟਰ ਦਿਲਪ੍ਰੀਤ ਬਾਜਵਾ ਨੂੰ ਕੈਨੇਡੀਅਨ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਕੈਨੇਡੀਅਨ ਕ੍ਰਿਕਟ ਬੋਰਡ ਨੇ ਦਿਲਪ੍ਰੀਤ ਨੂੰ ਅਗਲੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਦਿਲਪ੍ਰੀਤ ਤੋਂ ਇਲਾਵਾ, ਕੁੱਲ ਛੇ ਖਿਡਾਰੀ ਕੈਨੇਡਾ ਦੀ ਟੀ-20 ਵਿਸ਼ਵ ਕੱਪ ਟੀਮ ‘ਚ ਹਨ | ਜਿਨ੍ਹਾਂ ‘ਚ ਜਸਕਰਨਦੀਪ ਬੁੱਟਰ, ਨਵਨੀਤ ਧਾਲੀਵਾਲ, ਕੰਵਰਪਾਲ, ਰਵਿੰਦਰਪਾਲ ਸਿੰਘ, ਅਜੈਵੀਰ ਹੁੰਦਲ ਸ਼ਾਮਲ ਹਨ |
ਦਿਲਪ੍ਰੀਤ ਪਹਿਲਾਂ ਪੰਜਾਬ ‘ਚ ਕ੍ਰਿਕਟ ਖੇਡਦਾ ਸੀ। ਪਟਿਆਲਾ ‘ਚ 130 ਦੌੜਾਂ ਬਣਾਉਣ ਦੇ ਬਾਵਜੂਦ, ਉਸਨੂੰ ਪੰਜਾਬ ਅੰਡਰ-19 ਕ੍ਰਿਕਟ ਟੀਮ ਲਈ ਨਹੀਂ ਚੁਣਿਆ ਗਿਆ। ਨਿਰਾਸ਼ ਹੋ ਕੇ, ਉਸਦੇ ਮਾਪੇ ਆਪਣੇ ਪੁੱਤਰ ਨਾਲ ਕੈਨੇਡਾ ਚਲੇ ਗਏ ਸਨ।
ਦਿਲਪ੍ਰੀਤ ਸਿੰਘ ਬਾਜਵਾ 2020 ਤੱਕ ਪੰਜਾਬ ‘ਚ ਰਿਹਾ ਅਤੇ ਪੰਜਾਬ ਕ੍ਰਿਕਟ ਟੀਮ ‘ਚ ਆਪਣੀ ਕਿਸਮਤ ਅਜ਼ਮਾਈ, ਪਰ ਉਸਨੂੰ ਚੁਣਿਆ ਨਹੀਂ ਗਿਆ। ਹਾਲ ਹੀ ‘ਚ ਬਾਜਵਾ ਨੇ ਪਟਿਆਲਾ ਵਿਰੁੱਧ 130 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਸਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਦਿਲਪ੍ਰੀਤ ਦਾ ਕ੍ਰਿਕਟ ਪ੍ਰਤੀ ਜਨੂੰਨ ਉੱਥੇ ਵੀ ਜਾਰੀ ਰਿਹਾ। ਬਾਜਵਾ ਨੇ ਸ਼ੁਰੂ ‘ਚ ਕਲੱਬ ਕ੍ਰਿਕਟ ਖੇਡਿਆ। ਬਾਅਦ ‘ਚ ਜਦੋਂ ਉਸਨੇ ਆਪਣੇ ਕ੍ਰਿਕਟ ਹੁਨਰ ਦਾ ਪ੍ਰਦਰਸ਼ਨ ਕੀਤਾ, ਤਾਂ ਉਸਨੂੰ ਕੈਨੇਡੀਅਨ ਅੰਤਰਰਾਸ਼ਟਰੀ ਕ੍ਰਿਕਟ ਟੀਮ ਲਈ ਚੁਣਿਆ ਗਿਆ।
ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਤੋਂ ਇਲਾਵਾ, ਰੋਪੜ ਤੋਂ ਪ੍ਰਗਟ ਸਿੰਘ ਅਤੇ ਚੰਡੀਗੜ੍ਹ ਤੋਂ ਨਵਨੀਤ ਧਾਲੀਵਾਲ ਨੇ ਵੀ ਪੰਜਾਬ ‘ਚ ਘਰੇਲੂ ਕ੍ਰਿਕਟ ਖੇਡੀ ਹੈ। ਪ੍ਰਗਟ ਸਿੰਘ ਵੀ ਪੰਜਾਬ ਰਣਜੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇਸ ਵੇਲੇ ਪ੍ਰਗਟ ਸਿੰਘ ਵੀ ਕੈਨੇਡੀਅਨ ਰਾਸ਼ਟਰੀ ਟੀਮ ਦਾ ਹਿੱਸਾ ਹੈ। ਇਸ ਤੋਂ ਇਲਾਵਾ, ਨਵਨੀਤ ਧਾਲੀਵਾਲ ਨੇ ਪੰਜਾਬ ‘ਚ ਅੰਤਰ-ਜ਼ਿਲ੍ਹਾ ਪੱਧਰ ‘ਤੇ ਕ੍ਰਿਕਟ ਖੇਡੀ ਹੈ।
Read More: MI W ਬਨਾਮ UP W: ਯੂਪੀ ਵਾਰੀਅਰਜ਼ ਨੇ ਮੁੰਬਈ ਇੰਡੀਅਨਜ਼ ਨੂੰ 22 ਦੌੜਾਂ ਨਾਲ ਹਰਾਇਆ




