Site icon TheUnmute.com

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਮਾਣਾ ਵਿਖੇ ਕਾਂਗਰਸ ਵਰਕਰਾਂ ਨਾਲ ਕੀਤੀ ਬੈਠਕ

Punjab Congress

ਚੰਡੀਗੜ੍ਹ 06 ਮਈ 2022: ਪੰਜਾਬ ਕਾਂਗਰਸ (Punjab Congress) ਦੇ ਨਵੇਂ ਚੁਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਕਥਿਤ ਪਰਚਾ ਰਾਜਨੀਤੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪਹਿਲਾਂ ਬਾਦਲਾਂ ਨੂੰ ਪਰਚਾ ਰਾਜਨੀਤੀ ਦਾ ਖਮਿਆਜ਼ਾ ਭੁਗਤਣਾ ਪਿਆ ਸੀ ਹੁਣ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ |

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ (Punjab Congress) ਇਸ ਦਾ ਸਖ਼ਤ ਵਿਰੋਧ ਕਰਦੀ ਹੈ | ਰਾਜਾ ਵੜਿੰਗ ਨੇ ਸਮਾਣਾ ਵਿਖੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਵਰਕਰਾਂ ਦੀ ਭਰਵੀਂ ਬੈਠਕ ਕੀਤੀ ਹੈ | ਜਿੱਥੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਪੱਤਰਕਾਰਾਂ ਨੂੰ ਦੇ ਪੁੱਛੇ ਜਾਣ ਤੇ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਚਾਹੇ ਕਿਸਾਨਾਂ ਨੂੰ ਤਿੰਨ ਜ਼ੋਨ ਬਣਾ ਕੇ ਫ਼ਸਲ ਬੀਜਣ ਲਈ ਕਹਿਣ ਚਾਹੇ, ਉਹ ਪੰਜ ਵਾਰੀ ਜਦੋਂ ਲਾਈਟ ਹੀ ਨਹੀਂ ਆਉਂਦੀ ਤਾਂ ਚੋਣ ਬਣਾਉਣ ਦਾ ਕੀ ਫ਼ਾਇਦਾ |

ਅੱਜ ਪੰਜਾਬ ਪੁਲੀਸ ਵੱਲੋਂ ਕੇਜਰੀਵਾਲ ਜਾਂ ਭਗਵੰਤ ਮਾਨ ਦੇ ਕਹਿਣ ਤੋਂ ਭਾਜਪਾ ਦੇ ਤੇਜਿੰਦਰ ਸਿੰਘ ਬੱਗਾ ਜਿਸ ਤੇ ਪੰਜਾਬ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਮੂੰਹ ਤੇ ਚਪੇੜ ਮਾਰਨ ਦਾ ਕੰਮ ਉਸ ਵਕਤ ਕੀਤਾ ਜਦੋਂ ਦਿੱਲੀ ਦੀ ਪੁਲੀਸ ਵੱਲੋਂ ਬੱਗੇ ਨੂੰ ਗ੍ਰਿਫ਼ਤਾਰ ਨਾ ਕਰਨ ਦਿੱਤਾ ਗਿਆ ਬੱਗੇ ਨੂੰ ਗ੍ਰਿਫ਼ਤਾਰ ਕਰਨ ਗਈ ਪੰਜਾਬ ਪੁਲੀਸ ਤੇ ਕਿਡਨੈਪਿੰਗ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਵਲੋਂ ਨਹੀਂ ਬਣਾਏ ਗਏ ਕੁਝ ਦਿਨਾਂ ਬਾਅਦ ਬਲਾਕ ਪ੍ਰਧਾਨ ਨਵੇਂ ਬਣਾਏ ਜਾਣਗੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ

Exit mobile version