19 ਅਕਤੂਬਰ 2024: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਸਾਰੀਆਂ ਸਿਆਸੀ ਧਿਰਾਂ ਨੇ ਤਿਆਰੀ ਖਿੱਚ ਲਈ ਹੈ, ਅਗਲੇ ਹਫਤੇ ਦੇ ਪਹਿਲੇ ਦੂਜੇ ਦਿਨ ਉਮੀਦਵਾਰਾ ਦੀ ਲਿਸਟ ਜਾਰੀ ਹੋ ਸਕਦੀ ਹੈ, ਖਾਸ ਤੋਰ ਤੇ ਨਜਰ ਸਭ ਤੋਂ ਹੌਟ ਸੀਟ ਗਿੱਦੜਬਾਹਾ ਤੇ ਸਭ ਦੀ ਹੈ।
ਗਿੱਦੜਬਾਹਾ ਤੋਂ ਕਾਂਗਰਸ ਲਈ ਸੰਭਾਵੀ ਉਮੀਦਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਦੇ ਚਰਚੇ ਤੇਜ , ਤਾਂ ਦੂਜੇ ਪਾਸੇ ਰਾਜਾ ਵੜਿੰਗ ਦੇ ਕਰੀਬੀ ਸਾਥੀ ਨਰਿੰਦਰ ਕਾਉਣੀ ਦਾ ਨਾਮ ਵੀ ਅੱਗੇ ਹੈ। ਉਧਰ ਅਕਾਲੀ ਦਲ ਦੀ ਸਥਿਤੀ ਤਾਜਾ ਪੰਥਕ ਸੰਕਟ ਅਤੇ ਉੱਠੇ ਵਿਵਾਦ ਤੋਂ ਬਾਅਦ ਸਿਆਸੀ ਤੋਰ ਤੇ ਹੋਰ ਡਾਵਾਂਡੋਲ ਹੋਈ ਹੈ, ਪਹਿਲਾਂ ਇਹ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਇਸ ਵੱਕਾਰੀ ਸੀਟ ਤੋਂ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਹਨ ਪਰ ਓਹਨਾ ਦੇ ਤਨਖਾਹੀਆ ਕਰਾਰ ਦੇ ਇਵਜ਼ ਵਿਚ ਕੋਈ ਫੈਸਲਾ ਨਾ ਹੋਣ ਦੀ ਸੂਰਤ ਵਿਚ ਅਕਾਲੀ ਦਲ ਕਿਸ ਤੇ ਦਾਅ ਖੇਡੇਗਾ, ਕੀ ਰੋਜ਼ੀ ਬਰਕੰਦੀ ਉਮਦੀਵਾਰ ਬਣ ਸਕਦੇ ਜਾਂ ਫਿਰ ਬਾਦਲ ਪਰਿਵਾਰ ਦੇ ਕਰੀਬੀ ਤੇਜਿੰਦਰ ਸਿੰਘ ਮਿੱਡੂ ਖੇੜਾ ਉਮਦੀਵਾਰ ਹੋਣਗੇ।
ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਦੱਸਿਆ ਕਿ ਆਉਣ ਵਾਲੇ 2 ਤੋਂ 4 ਦਿਨਾਂ ਵਿਚ ਪੰਜਾਬ ਦੀਆਂ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਵਿਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਤੋਂ ਬਿਨੈ ਪੱਤਰ ਆ ਗਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਤਨੀ ਚੋਣ ਲੜੇਗੀ, ਇਸ ਬਾਰੇ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਦੀ ਪਤਨੀ ਹੈ, ਉਹ ਸਿੱਧੇ ਤੌਰ ‘ਤੇ ਅਰਜ਼ੀ ਨਹੀਂ ਦੇ ਸਕਦੀ ਅਤੇ ਉਹ ਚੋਣ ਲੜੇਗੀ ਜਾਂ ਨਹੀਂ ਇਹ ਫੈਸਲਾ ਹਾਈਕਮਾਂਡ ਵੱਲੋਂ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹ ਸਹੀ ਨਹੀਂ ਹੈ ਅਤੇ ਸੱਚਾ ਸਿੱਖ ਉਹ ਹੈ ਜੋ ਸਾਰਿਆਂ ਦਾ ਸਤਿਕਾਰ ਕਰਦਾ ਹੈ ਅਤੇ ਹਰ ਭੈਣ-ਭਰਾ ਦਾ ਸਤਿਕਾਰ ਕਰਦਾ ਹੈ, ਜਿਸ ਤਰ੍ਹਾਂ ਵਲਟੋਹਾ ਨੇ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸ ਨੂੰ ਚੱਲਣਾ ਚਾਹੀਦਾ ਹੈ ਨੰਗੇ ਪੈਰੀਂ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਮੁਆਫੀ ਮੰਗੋ।
ਦੂਜੇ ਪਾਸੇ ਬੀਜੇਪੀ ਤੋਂ ਮਨਪ੍ਰੀਤ ਬਾਦਲ ਦੀਆਂ ਅਚਾਨਕ ਤੇਜ ਹੋਈਆਂ ਸਰਗਰਮੀਆਂ ਤੋਂ ਮੰਨਿਆ ਜਾ ਰਿਹਾ ਹੈ ਉਹਨਾਂ ਦੇ ਨਾਮ ਤੇ ਬੀਜੇਪੀ ਦਾਅ ਖੇਡ ਸਕਦੀ ਹੈ. ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ ਡਿੰਪੀ ਢਿਲੋਂ ਦਾ ਨਾਮ ਸਭ ਤੋਂ ਅੱਗੇ ਹੈ ਇਸ ਦੇ ਨਾਲ ਵਿਧਾਨ ਸਭਾ ਚੋਣ ਲੜਨ ਵਾਲੇ ਪ੍ਰਿਤਪਾਲ ਸ਼ਰਮਾ ਦੇ ਨਾਮ ਤੇ ਵੀ ਚਰਚਾ ਹੋ ਸਕਦੀ ਹੈ.
ਜਗਮੀਤ ਸਿੰਘ ਬਰਾੜ ਵਲੋਂ ਵੀ ਬੀਤੇ ਦਿਨ ਫੇਸਬੁੱਕ ਤੇ ਬਿਆਨ ਜਾਰੀ ਕਰਕੇ ਇਸ ਲੜਾਈ ਵਿਚ ਕੁੱਦਣ ਦੇ ਦਿੱਤੇ ਸੰਕੇਤ ਨੇ ਸਿਆਸੀ ਮਾਹੌਲ ਭਖ ਦਿੱਤਾ ਹੈ