Punjab: CM ਮਾਨ ਨੇ BMW ਦੇ ਵਫ਼ਦ ਨਾਲ ਕੀਤੀ ਮੁਲਾਕਾਤ, ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ

ਚੰਡੀਗੜ੍ਹ 19 ਸਤੰਬਰ 2024: ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਗਈ| ਦੱਸ ਦੇਈਏ ਕਿ ਮੀਟਿੰਗ ਦੇ ਵਿੱਚ ਪੰਜਾਬ ‘ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ|

ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਇਆ ਜਾਵੇਗਾ| ਓਥੇ ਹੀ ਕਿਹਾ ਗਿਆ ਹੈ ਕਿ ਇਸ ਪਲਾਂਟ ਦੇ ਨਾਲ ਸੈਂਕੜੇ ਕਰੋੜ ‘ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜਗਾਰ ਮਿਲੇਗਾ| ਉੱਥੇ ਹੀ ਮੀਟਿੰਗ ਦੇ ਵਿੱਚ CM ਮਾਨ ਨੇ ਕਿਹਾ ਕਿ ਇਹ ਪਲਾਂਟ ਅਗਲੇ ਮਹੀਨੇ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ|

CM ਮਾਨ ਨੇ X ਤੇ ਪੋਸਟ ਸਾਂਝੀ ਕਰ ਕਿਹਾ- ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ ‘ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ…ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ…ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ…ਮੈਂ ਅਗਲੇ ਮਹੀਨੇ ਇਸਦੀ ਸ਼ੁਰੂਆਤ ਕਰਨ ਜਾਵਾਂਗਾ…

ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਇਹਨਾਂ ਨੇ ਸ਼ਲਾਘਾ ਕੀਤੀ…ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵਧ ਰਹੇ ਹਾਂ..

 

ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ ‘ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ…ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ…ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ… pic.twitter.com/yFjkHSHKJ7

— Bhagwant Mann (@BhagwantMann) September 19, 2024

 

 

 

Scroll to Top