12 ਮਈ 2205: ਲੁਧਿਆਣਾ ਦੇ ਡੀਐਮਸੀ ਹਸਪਤਾਲ (DMC hospital) ਵਿੱਚ ਦਾਖਲ ਜ਼ਖਮੀਆਂ ਨੂੰ ਮਿਲਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (bhagwant singh maan) ਦਾ ਦੌਰਾ ਦੋ ਦਿਨਾਂ ਵਿੱਚ ਦੋ ਵਾਰ ਰੱਦ ਕੀਤਾ ਗਿਆ। ਪਹਿਲਾ ਇਹ ਦੌਰਾ ਐਤਵਾਰ ਨੂੰ ਰੱਦ ਕਰ ਦਿੱਤਾ ਗਿਆ ਸੀ।
ਮੁੱਖ ਮੰਤਰੀ ਦਾ ਆਉਣਾ ਸੋਮਵਾਰ ਦੁਪਹਿਰ 12:30 ਵਜੇ ਤੈਅ ਹੋਇਆ ਸੀ। ਇਸ ਲਈ ਸਖ਼ਤ ਸੁਰੱਖਿਆ (security) ਪ੍ਰਬੰਧ ਵੀ ਕੀਤੇ ਗਏ ਸਨ, ਪਰ ਅਚਾਨਕ ਇਹ ਦੌਰਾ ਰੱਦ ਕੀਤਾ ਗਿਆ। ਮੁੱਖ ਮੰਤਰੀ ਡੀਐਮਸੀ ਹਸਪਤਾਲ (DMC hospital) ਵਿੱਚ ਦਾਖਲ ਜ਼ਖਮੀਆਂ ਦੀ ਹਾਲਤ ਜਾਣਨਾ ਚਾਹੁੰਦੇ ਸਨ। ਇਹ ਜ਼ਖਮੀ ਲੋਕ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਵਿੱਚ ਜ਼ਖਮੀ ਹੋਏ ਸਨ।
Read More: ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਨੇ 18,900 ਕਿਲੋਮੀਟਰ ਸੜਕਾਂ ਬਣਾਉਣ ਦੀ ਪ੍ਰਕਿਰਿਆ ਕੀਤੀ ਸ਼ੁਰੂ