TheUnmute.com

Punjab Cabinet: ਪੰਜਾਬ ਕੈਬਿਨਟ ‘ਚ ਕਿਹੜੇ ਮੰਤਰੀਆਂ ਕੋਲ ਕਿਹੜਾ ਅਹੁਦਾ, ਵੇਖੋ ਪੂਰੀ ਸੂਚੀ

ਚੰਡੀਗੜ੍ਹ, 23 ਸਤੰਬਰ 2024: ਪੰਜਾਬ ਮੰਤਰੀ ਮੰਡਲ (Punjab Cabinet) ‘ਚ ਅੱਜ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਰਾਜ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਹਾਜ਼ਰੀ ‘ਚ ਮੰਤਰੀ ਮੰਡਲ ‘ਚ ਪੰਜ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੀ ਕੈਬਨਿਟ ‘ਚ ਵਿਭਾਗਾਂ ਦੀ ਵੰਡ ਹੋ ਗਈ ਹੈ। ਇਸ ਸੰਬੰਧੀ ਸੂਚੀ ਹੇਠ ਅਨੁਸਾਰ ਹੈ |

ਨਵੇਂ ਚੁਣੇ ਇਨ੍ਹਾਂ ਪੰਜ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ : 

ਹਰਦੀਪ ਸਿੰਘ ਮੁੰਡੀਆਂ

-ਮਾਲ ਵਿਭਾਗ
-ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
-ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਵਿਭਾਗ

ਤਰੁਨਪ੍ਰੀਤ ਸਿੰਘ ਸੌਂਦ

– ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ
– ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ

ਡਾ: ਰਵਜੋਤ ਸਿੰਘ

– ਸਥਾਨਕ ਸਰਕਾਰ ਵਿਭਾਗ (ਲੋਕਲ ਬਾਡੀ)
– ਪਾਰਲੀਮਾਨੀ ਮਾਮਲੇ ਵਿਭਾਗ

ਬਰਿੰਦਰ ਕੁਮਾਰ ਗੋਇਲ

– ਮਾਈਨਿੰਗ ਵਿਭਾਗ
– ਜਲ ਸਰੋਤ ਵਿਭਾਗ

ਮਹਿੰਦਰ ਭਗਤ

-ਬਾਗਬਾਨੀ ਵਿਭਾਗ

ਪੰਜਾਬ ਰਾਜ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਅਤੇ ਸਮ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹੇ | ਇਨ੍ਹਾਂ ‘ਚ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਡਾਕਟਰ ਰਵਜੋਤ, ਤਰਨਪ੍ਰੀਤ ਸਿੰਘ ਸੋਂਧ ਅਤੇ ਮਹਿੰਦਰ ਭਗਤ ਸ਼ਾਮਲ ਹਨ |

ਬਰਿੰਦਰ ਕੁਮਾਰ ਗੋਇਲ ਜ਼ਿਲ੍ਹਾ ਸੰਗਰੂਰ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਜਦਕਿ ਤਰਨਪ੍ਰੀਤ ਸਿੰਘ ਸੌਂਧ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਹਨ। ਮਹਿੰਦਰ ਭਗਤ ਨੇ ਹਾਲ ‘ਚ ਹੀ ਜਲੰਧਰ ਪੱਛਮੀ ਸੀਟ ਤੋਂ ਜ਼ਿਮਨੀ ਚੋਣ ਜਿੱਤੀ ਹੈ। ਹਰਦੀਪ ਸਿੰਘ ਮੁੰਡੀਆ ਲੁਧਿਆਣਾ ਦੀ ਸਾਹਨੇਵਾਲ ਸੀਟ ਤੋਂ ਵਿਧਾਇਕ ਹਨ। ਇਸਦੇ ਨਾਲ ਹੀ ਡਾਕਟਰ ਰਵਜੋਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਮ ਚੁਰਾਸੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ |

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ। ਜਿਕਰਯੋਗ ਹੈ ਕਿ ਹੁਣ ਤੱਕ ਦੇ ਪੰਜਾਬ ਸਰਕਾਰ ਦੇ ਕਾਰਜਕਾਲ ‘ਚ ਇਹ ਚੌਥਾ ਫੇਰਬਦਲ ਹੈ। ਹੁਣ ਤੱਕ ਸੀਐਮ ਭਗਵੰਤ ਮਾਨ ਸਮੇਤ ਪੰਜਾਬ ਮੰਤਰੀ ਮੰਡਲ ‘ਚ 16 ਮੰਤਰੀ ਹੋ ਗਏ ਹਨ | ਪੰਜਾਬ ਮੰਤਰੀ ਮੰਡਲ (Punjab Cabinet) ‘ਚ ਸੰਭਾਵੀ ਫੇਰਬਦਲ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ।

 

Exit mobile version