ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨਗਰ ਵੱਲੋਂ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਡੇਰਾਬੱਸੀ ਵਿਖੇ ਲੀਗਲ ਅਵੇਅਰਨੈਸ ਪ੍ਰੋਗਰਾਮ ਕਰਵਾਇਆ

LEGAL AWARENESS PROGRAMME

ਐਸ.ਏ.ਐਸ ਨਗਰ 13 ਅਕਤੂਬਰ 2023 : ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ ਨਗਰ ਦੀ ਯੋਗ ਅਗਵਾਈ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ ਨਗਰ ਵਲੋਂ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਡੇਰਾਬਸੀ ਵਿਖੇ ਵਲੋਂ ਲੀਗਲ ਅਵੇਅਰਨੈਸ ਪ੍ਰੋਗਰਾਮ (LEGAL AWARENESS PROGRAMME) ਦਾ ਆਯੋਜਨ ਕੀਤਾ ਗਿਆ।

ਬਲਜਿੰਦਰ ਸਿੰਘ ਮਾਨ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵਲੋਂ ਬਾਰ ਦੇ ਵਕੀਲਾਂ ਨੂੰ ਪ੍ਰੀ-ਇੰਸਟੀਟਿਊਸ਼ਨ ਮੀਡੀਏਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਅਜਿਹੇ ਕੇਸ, ਜਿਨ੍ਹਾਂ ਵਿਚ ਅੰਤਰਿਮ ਰਾਹਤ ਦੀ ਮੰਗ ਨਾ ਕੀਤੀ ਗਈ ਹੋਵੇ, ਕਮਰਸ਼ੀਅਲ ਦਾਅਵਾ ਅਦਲਤ ਵਿਚ ਦਾਇਰ ਕਰਨ ਤੋਂ ਪਹਿਲਾਂ ਪ੍ਰੀ-ਇੰਸਟੀਟਿਊਸ਼ਨ ਮੀਡੀਏਸ਼ਨ ਕਮਰਸ਼ੀਅਲ ਐਕਟ ਦੀ ਧਾਰਾ 12-ਏ ਅਧੀਨ ਮੀਡੀਏਸ਼ਨ ਸੈਂਟਰ ਅਧੀਨ ਅਰਜ਼ੀ ਦਾਇਰ ਕਰਕੇ ਸਬੰਧਤ ਧਿਰਾਂ ਵਿਚਕਾਰ ਪ੍ਰੀ-ਇੰਸਟੀਟਿਊਸ਼ਨ ਮੀਡੀਏਸ਼ਨ ਜ਼ਰੂਰੀ ਹੈ।

ਜੇਕਰ ਮੀਡੀਏਸ਼ਨ ਸੈਂਟਰ ਅਧੀਨ ਦੋਵੇਂ ਪਾਰਟੀਆਂ ਕਿਸੇ ਸਮਝੌਤੇ ਤੇ ਨਹੀਂ ਪਹੁੰਚਦੀਆਂ ਤਾਂ ਹੀ ਮਾਨਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਜਾ ਸਕਦਾ ਹੈ। ਉਨ੍ਹਾਂ ਵਲੋਂ ਬਾਰ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਨਵੇਂ ਕਾਨੂੰਨ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਮੀਡੀਏਸ਼ਨ ਕੇਂਦਰਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।