ਚੰਡੀਗੜ੍ਹ, 18 ਅਗਸਤ 2025: ਪੰਜਾਬ ਸਰਕਾਰ ਨੇ ਆਪਣੇ ਕੈਬਨਿਟ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ‘ਚ ਲੁਧਿਆਣਾ ਜ਼ਿਮਨੀ ਚੋਣ ‘ਚ ਜਿੱਤ ਪ੍ਰਾਪਤ ਕਰਨ ਵਾਲੇ ਸੰਜੀਵ ਅਰੋੜਾ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ। ਪਹਿਲਾਂ ਸੰਜੀਵ ਅਰੋੜਾ ਨੂੰ ਉਦਯੋਗ ਮੰਤਰੀ ਦਾ ਮਹਿਕਮਾ ਦਿੱਤਾ ਗਿਆ ਸੀ, ਜਿਸ ਦੇ ਨਾਲ ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
ਜਿਕਰਯੋਗ ਹੈ ਕਿ ਪਹਿਲਾਂ ਇਹ ਵਿਭਾਗ ਹਰਭਜਨ ਸਿੰਘ ਈਟੀਓ ਕੋਲ ਸੀ, ਪਰ ਹੁਣ ਇਹ ਵਿਭਾਗ ਹਰਭਜਨ ਸਿੰਘ ਈਟੀਓ ਤੋਂ ਵਾਪਸ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਹੁਣ ਹਰਭਜਨ ਸਿੰਘ ਈਟੀਓ ਕੋਲ ਸਿਰਫ਼ ਪੀਡਬਲਯੂਡੀ ਵਿਭਾਗ ਰਹਿ ਗਿਆ। ਪਹਿਲਾਂ ਹਰਭਜਨ ਸਿੰਘ ਈਟੀਓ ਕੋਲ ਦੋ ਵਿਭਾਗ ਸਨ। ਜਿਸ ‘ਚ ਬਿਜਲੀ ਵਿਭਾਗ ਅਤੇ ਪੀਡਬਲਯੂਡੀ ਵਿਭਾਗ ਸ਼ਾਮਲ ਸਨ।
Read More: ਪੰਜਾਬ ਦੇ ਸੈਮੀਕੰਡਕਟਰ ਈਕੋਸਿਸਟਮ ਲਈ ਇਤਿਹਾਸਕ ਪ੍ਰਾਪਤੀ: ਕੈਬਨਿਟ ਮੰਤਰੀ ਸੰਜੀਵ ਅਰੋੜਾ